ਅੰਮ੍ਰਿਤਸਰ, 23 ਜਨਵਰੀ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਇੰਜੀਨੀਅਰਿੰਗ ਅਤੇ ਟੈਕਨਾਲੋਜੀ ਰਣਜੀਤ ਐਵੀਨਿਊ ਨੇ ਨਹਿਰੂ ਯੁਵਾ ਕੇਂਦਰ, ਯੁਵਾ ਮਾਮਲੇ ਅਤੇ ਖੇਡ ਮੰਤਰਾਲੇ ਭਾਰਤ ਸਰਕਾਰ ਦੁਆਰਾ ‘ਮੇਰਾ ਭਾਰਤ’ ਪਹਿਲਕਦਮੀ ਤਹਿਤ ਸੜਕ ਸੁਰੱਖਿਆ ਵਧਾਉਣ ਅਤੇ ਜ਼ਿੰਮੇਵਾਰੀ ਨਾਲ ਆਉਣ-ਜਾਣ ਨੂੰ ਉਤਸ਼ਾਹਿਤ ਕਰਨ ਸਬੰਧੀ ਟ੍ਰੈਫਿਕ ਜਾਗਰੂਕਤਾ ਸੈਸ਼ਨ ਕਰਵਾਇਆ ਗਿਆ।ਜਿਲ੍ਹਾ ਟ੍ਰੈਫਿਕ ਐਜੂਕੇਸ਼ਨ ਸੈਲ ਵੱਲੋਂ ਚਲਾਈ ਗਈ ਇਸ ਮੁਹਿੰਮ ਦਾ ਉਦੇਸ਼ ਕਾਲਜ ਵਿਦਿਆਰਥੀਆਂ ਅਤੇ ਸਟਾਫ਼ ’ਚ ਆਵਾਜਾਈ ਨਿਯਮਾਂ ਦੀ ਪਾਲਣਾ ਅਤੇ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਸੀ।ਵਿਦਿਆਰਥੀਆਂ ਨੇ ਆਵਾਜਾਈ ਕਾਨੂੰਨਾਂ ਦੀ ਮਹੱਤਤਾ, ਸੁਰੱਖਿਅਤ ਡਰਾਈਵਿੰਗ ਤਕਨੀਕਾਂ ਅਤੇ ਇਨ੍ਹਾਂ ਨੂੰ ਤੋੜਨ ਦੇ ਦੂਰਗਾਮੀ ਪ੍ਰਭਾਵਾਂ ਬਾਰੇ ਗੱਲਬਾਤ ਕੀਤੀ।
ਕਾਲਜ ਡਾਇਰੈਕਟਰ ਡਾ. ਮੰਜ਼ੂ ਬਾਲਾ ਨੇ ਟ੍ਰੈਫਿਕ ਐਜੂਕੇਸ਼ਨ ਸੈਲ ਤੋਂ ਐਸ.ਆਈ ਦਲਜੀਤ ਸਿੰਘ ਅਤੇ ਐਚ.ਸੀ ਸਲਵੰਤ ਸਿੰਘ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਜਿਹੇ ਇੰਟਰਐਕਟਿਵ ਸੈਸ਼ਨਾਂ ਨਾਲ ਅਸੀਂ ਆਪਣੇ ਵਿਦਿਆਰਥੀਆਂ ’ਚ ਸੜਕ ਸੁਰੱਖਿਆ ਲਈ ਜ਼ਿੰਮੇਵਾਰੀ ਅਤੇ ਜਾਗਰੂਕਤਾ ਦੀ ਭਾਵਨਾ ਪੈਦਾ ਕਰਨ ਦੀ ਉਮੀਦ ਕਰਦੇ ਹਾਂ।ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਨੌਜਵਾਨਾਂ ਨੂੰ ਟ੍ਰੈਫਿਕ ਪ੍ਰਬੰਧਨ ਸਬੰਧੀ ਨਿਯਮਾਂ ਬਾਰੇ ਜਾਗਰੂਕ ਕਰਨ ਦਾ ਇਹ ਸਹੀ ਸਮਾਂ ਹੈ, ਕਿਉਂਕਿ ਅਜਿਹੇ ਨਿਯਮਾਂ ਪ੍ਰਤੀ ਲਾਪ੍ਰਵਾਹੀ ਅਤੇ ਰੈਸ਼ ਡਰਾਈਵਿੰਗ ਭਾਰਤ ’ਚ ਮੌਤਾਂ ਦਾ ਇਕ ਵੱਡਾ ਕਾਰਨ ਹੈ।
ਇਸ ਉਪਰੰਤ ਡਾ: ਬਾਲਾ ਦੀ ਅਗਵਾਈ ’ਚ ਤਖ਼ਤੀਆਂ, ਬੈਨਰ ਅਤੇ ਟ੍ਰੈਫ਼ਿਕ ਜਾਗਰੂਕਤਾ ਨਾਅਰੇ ਲਿਖ ਕੇ ਵਿਦਿਆਰਥੀਆਂ ਨੇ ਰੈਲੀ ਕੱਢੀ ਅਤੇ ਲੋਕਾਂ ਨੂੰ ਆਵਾਜਾਈ ਨਿਯਮਾਂ ਬਾਰੇ ਜਾਗਰੂਕ ਕੀਤਾ।
Check Also
ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ
200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …