ਅੰਮ੍ਰਿਤਸਰ, 28 ਜਨਵਰੀ (ਸੁਖਬੀਰ ਸਿੰਘ) – ਸੀ-ਪਾਈਟ ਕੈਂਪ ਰਣੀਕੇ ਅੰਮ੍ਰਿਤਸਰ ਦੇ ਅਧਿਕਾਰੀ ਕੈਪਟਨ ਅਜੀਤ ਸਿੰਘ ਨੇ ਦੱਸਿਆ ਹੈ ਕਿ ਜਿਲ੍ਹਾ ਅੰਮ੍ਰਿਤਸਰ ਦੇ
ਜੋ ਯੁਵਕ ਆਰਮੀ ਅਗਨੀਵੀਰ ਲਿਖਤੀ ਪੇਪਰ ਦੀ ਤਿਆਰੀ ਕਰਨਾ ਚਾਹੁੰਦੇ ਹਨ, ਉਹ ਯੁਵਕ ਸੀ-ਪਾਈਟ ਕੈਂਪ ਰਣੀਕੇ ਵਿਖੇ ਆ ਕੇ ਮੁਫਤ ਤਿਆਰੀ ਕਰ ਸਕਦੇ ਹਨ।ਇਸ ਸਬੰਧੀ ਆਨਲਾਈਨ ਰਜਿਸਟਰੇਸ਼ਨ 8 ਫਰਵਰੀ ਤੋਂ 21 ਮਾਰਚ 2024 ਤੱਕ ਹੋਵੇਗੀ ਅਤੇ ਅਰਧ-ਸੈਨਿਕ ਬਲਾ (ਬੀ.ਐਸ.ਐਫ, ਸੀ.ਆਰ.ਪੀ.ਐਫ, ਆਈ.ਟੀ.ਬੀ.ਪੀ, ਸੀ.ਆਈ.ਐਸ.ਐਫ, ਐਸ.ਐਸ.ਬੀ, ਏ.ਆਰ ਅਤੇ ਐਸ.ਐਸ.ਸੀ) 75768 ਪੋਸਟਾਂ ਦੇ ਲਿਖਤੀ ਪੇਪਰ ਦੀ ਤਿਆਰੀ ਵੀ ਸੀ-ਪਾਈਟ ਕੈਂਪ ਆਈ.ਟੀ.ਆਈ ਰਣੀਕੇ ਵਿਖੇ ਮੁਫਤ ਚੱਲ ਰਹੀ ਹੈ।
ਉਨਾਂ ਦੱਸਿਆ ਕਿ ਚਾਹਵਾਨ ਆਧਾਰ ਕਾਰਡ, ਦਸਵੀਂ ਕਲਾਸ ਜਾਂ ਬਾਰ੍ਹਵੀਂ ਕਾਲਸ ਦਾ ਸਰਟੀਫਿਕੇਟ, ਜਾਤੀ ਸਰਟੀਫਿਕੇਟ ਅਤੇ ਦੋ ਪਾਸਪੋਰਟ ਸਾਈਜ਼ ਫੋਟੋਗਰਾਫ ਲੈ ਕੇ ਕੈਂਪ ਵਿੱਚ ਰਿਪੋਰਟ ਕਰ ਸਕਦੇ ਹਨ।ਕੈਂਪ ਦੇ ਅਧਿਕਾਰੀ ਦੇ ਦੱਸਿਆ ਕਿ ਟਰੇਨਿੰਗ ਦੌਰਾਨ ਯੁਵਕਾਂ ਨੂੰ ਰਿਹਾਇਸ਼ ਅਤੇ ਖਾਣਾ ਪੰਜਾਬ ਸਰਕਾਰ ਵਲੋਂ ਮੁਫਤ ਦਿੱਤਾ ਜਾਵੇਗਾ।ਵਧੇਰੇ ਜਾਣਕਾਰੀ ਲਈ ਮੋਬਾਇਲ ਨੰਬਰ 7009317626 ਅਤੇ 9872840492 ਤੇ ਸੰਪਰਕ ਕਰ ਸਕਦੇ ਹਨ।
Check Also
ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ
ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …
Punjab Post Daily Online Newspaper & Print Media