Tuesday, April 28, 2026

ਮਾਡਰਨ ਕਾਲਜ ਵਿਖੇ ਮਨਾਇਆ ਰਾਸ਼ਟਰੀ ਵੋਟਰ ਦਿਵਸ

ਭੀਖੀ, 28 ਜਨਵਰੀ (ਜ਼ਿੰਦਲ) – ਸਥਾਨਕ ਕਾਲਜ ਮਾਡਰਨ ਕਾਲਜ ਆਫ਼ ਐਜੂਕਸ਼ਨ ਵਿਖੇ ਪ੍ਰਿੰਸੀਪਲ ਡਾ. ਹਰਪ੍ਰੀਤ ਕੌਰ ਦੀ ਅਗਵਾਈ ‘ਚ “ਰਾਸ਼ਟਰੀ ਵੋਟਰ ਦਿਵਸ” ਮਨਾਇਆ ਗਿਆ।ਪੋ੍ਰ. ਹਰਵਿੰਦਰ ਕੌਰ ਨੇ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਸਹੁੰ ਚੁਕਾਈ ਤੇ ਨਵੇ ਵੋਟਰਾਂ ਨੇ ਕਿਵੇਂ ਆਪਣੇ-ਆਪ ਨੂੰ ਰਜਿਸਟਰ ਕਰਨ ਦੀ ਪ੍ਰਕਿਰਿਆ ਬਾਰੇ ਵੀ ਜਾਣਕਾਰੀ ਦਿੱਤੀ।ਉਨ੍ਹਾਂ ਕਿਹਾ ਕਿ ਰਾਸ਼ਟਰੀ ਵੋਟਰ ਦਿਵਸ 25 ਜਨਵਰੀ 2011 ਤੋਂ ਭਾਰਤ ਵਿੱਚ ਮਨਾਇਆ ਜਾ ਰਿਹਾ ਹੈ।ਜਿਸ ਦਾ ਉਦੇਸ਼ ਭਾਰਤੀ ਨਾਗਰਿਕਾਂ ਨੂੰ ਲੋਕਤੰਤਰਿਕ, ਰਾਜਨੀਤਿਕ ਪ੍ਰਕਿਰਿਆ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰਨਾ ਹੈ।ਵਿਦਿਆਰਥਣਾਂ ਦਰਮਿਆਨ ਚੋਣ ਭਾਸ਼ਣ ਮੁਕਾਬਲੇ ਕਰਵਾਏ ਗਏ ਤੇ ਨਾਲ ਹੀ ਪੋਸਟਰ ਮੁਕਾਬਲਾ ਵੀ ਅਯੋਜਿਤ ਕੀਤਾ ਗਿਆ।ਮੁਕਾਬਲੇ ਦੌਰਾਨ ਗਗਨਦੀਪ ਕੌਰ ਨੇ ਪਹਿਲਾ, ਰਾਜਵੀਰ ਕੌਰ ਨੇ ਦੂਸਰਾ ਅਤੇ ਕੋਮਲਪ੍ਰੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਮੌਕੇ ਸਮੂਹ ਸਟਾਫ਼ ਪ੍ਰੋ. ਅਮਨਦੀਪ ਕੌਰ, ਕਾਂਤਾ ਰਾਣੀ, ਹਰਵਿੰਦਰ ਕੌਰ, ਪ੍ਰੋ. ਅਮਨਦੀਪ ਕੌਰ, ਪੋ੍ਰ. ਅਰਸ਼ਦੀਪ ਕੌਰ ਆਦਿ ਹਾਜ਼ਰ ਸਨ।

Check Also

ਸਰਬਜੀਤ ਸਿੰਘ ਸੰਧੂ ਦੀ ਪੁਸਤਕ ‘ਲੰਮਾ ਪੰਧ ਵਫ਼ਾ ਦਾ‘ ਅਤੇ ‘ਸਾਂਵਲੇ ਰੰਗ ਦੀ ਕੁੜੀ ‘ਤੇ ਚਰਚਾ

ਅੰਮ੍ਰਿਤਸਰ, 27 ਅਪ੍ਰੈਲ (ਦੀਪ ਦਵਿੰਦਰ ਸਿੰਘ) – ਰਾਬਤਾ ਮੁਕਾਲਮਾ ਕਾਵਿ ਮੰਚ ਵੱਲੋਂ ਸਰਬਜੀਤ ਸਿੰਘ ਸੰਧੂ …