Thursday, July 3, 2025
Breaking News

ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜਾ ਅਤੇ ਗਣਤੰਤਰ ਦਿਵਸ ਸਬੰਧੀ ਪ੍ਰੋਗਰਾਮ

ਭਾਜਪਾ ਓ.ਬੀ.ਸੀ ਮੋਰਚਾ ਨੇ 101 ਪਰਿਵਾਰਾਂ ਨੂੰ ਕੰਬਲ ਭੇਂਟ ਕੀਤੇ

ਅੰਮ੍ਰਿਤਸਰ, 28 ਜਨਵਰੀ (ਸੁਖਬੀਰ ਸਿੰਘ) – ਭਾਜਪਾ ਓ.ਬੀ.ਸੀ ਮੋਰਚਾ ਜਿਲ੍ਹਾ ਅੰਮ੍ਰਿਤਸਰ ਵਲੋਂ ਮੰਡਲ ਡੈਮਗੰਜ਼ ਵਿਖੇ ਮੰਡਲ ਪ੍ਰਧਾਨ ਬਲਦੇਵ ਸਿੰਘ ਚੌਹਾਨ ਦੀ -ਰੇਖ ‘ਚ ਸਮਾਗਮ ਕਰਵਾਇਆ ਗਿਆ।ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਅਤੇ ਗਣਤੰਤਰਤਾ ਦਿਵਸ ਸਬੰਧੀ ਆਯੋਜਿਤ ਪ੍ਰੋਗਰਾਮ ਦੌਰਾਨ 101 ਪਰਿਵਾਰਾਂ ਨੂੰ ਕੰਬਲ ਭੇਟ ਕੀਤੇ ਗਏ।ਓ.ਬੀ.ਸੀ ਮੋਰਚਾ ਜਿਲ੍ਹਾ ਅੰਮ੍ਰਿਤਸਰ ਦੇ ਪ੍ਰਧਾਨ ਅਰਵਿੰਦਰ ਵੜੈਚ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।ਬਲਦੇਵ ਸਿੰਘ ਚੌਹਾਨ ਵਲੋਂ ਮਹਿਮਾਨਾਂ ਨੂੰ ਸਿਰੋਪੇ ਅਤੇ ਕਿਰਪਾਨ ਭੇਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਭਾਜਪਾ ਦੇ ਮੰਡਲ ਪ੍ਰਧਾਨ ਟਹਿਲ ਸਿੰਘ, ਭਾਜਪਾ ਨੇਤਾ ਹਰਪਾਲ ਸਿੰਘ, ਓ.ਬੀ.ਸੀ ਮੋਰਚਾ ਦੇ ਜਿਲ੍ਹਾ ਕੈਸ਼ੀਅਰ ਰਣਧੀਰ ਸਿੰਘ, ਕੰਵਰਬੀਰ ਸਿੰਘ ਮੰਜ਼ਿਲ, ਹਰਮਿੰਦਰ ਸਿੰਘ ਵੇਰਕਾ, ਰਜਿੰਦਰ ਸਿੰਘ, ਸਿਮਰਨ ਕੌਰ, ਮਮਤਾ, ਸੀਮਾ, ਮੋਨਿਕਾ ਭਾਟੀਆ, ਤਰਸੇਮ ਸਿੰਘ, ਡਿਪਟੀ, ਸ਼ਿੰਦਰ ਸਿੰਘ, ਅਸ਼ਵਨੀ ਕੁਮਾਰ, ਅਸ਼ੋਕ ਕੁਮਾਰ, ਰਾਹੁਲ ਅਰੋੜਾ, ਗੋਲਡੀ ਪ੍ਰਧਾਨ, ਚੰਨ ਪਾਪੜਾਂ ਵਾਲਾ, ਮਨਪ੍ਰੀਤ ਕੌਰ, ਸੁਖਚੈਨ ਸਿੰਘ, ਵਿਕਰਮਜੀਤ ਸਿੰਘ, ਹਰਪ੍ਰੀਤ ਸਿੰਘ, ਕੁਲਦੀਪ ਸਿੰਘ, ਪਵਨ ਕੁਮਾਰ, ਗੁਰਦੀਪ ਸਿੰਘ ਤੇ ਇਲਾਕਾ ਵਾਸੀ ਮੌਜ਼ੂਦ ਸਨ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …