Tuesday, November 24, 2026

ਲਾਇਨਜ਼ ਕਲੱਬ ਸੰਗਰੂਰ ਗ੍ਰੇਟਰ ਵਲੋਂ ਖੂਨਦਾਨ ਕੈਂਪ

ਸੰਗਰੂਰ, 29 ਜਨਵਰੀ (ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੰਗਰੂਰ ਗ੍ਰੇਟਰ ਵਲੋਂ ਗਣਤੰਤਰ ਦਿਵਸ ਮੌਕੇ ਪੁਲਿਸ ਲਾਈਨ ਸਟੇਡੀਅਮ ਵਿਖੇ ਖੂਨਦਾਨ ਕੈਂਪ ਬਲੱਡ ਬੈਂਕ ਦੇ ਡਾਕਟਰਾਂ ਦੀ ਟੀਮ ਦੀ ਅਗਵਾਈ ‘ਚ ਲਗਾਇਆ ਗਿਆ।ਕੈਂਪ ਦਾ ਉਦਘਾਟਨ ਕੈਬਨਿਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕੀਤਾ।ਉਨ੍ਹਾਂ ਲਾਇਨਜ਼ ਕਲੱਬ ਵਲੋਂ ਮਨੁੱਖਤਾ ਲਈ ਕੀਤੇ ਜਾ ਰਹੇ ਕਾਰਜ਼ਾਂ ਦੀ ਸ਼ਲਾਘਾ ਕੀਤੀ।ਕਲੱਬ ਵਲੋਂ ਹਰ ਸਾਲ ਸੁਤੰਤਰਤਾ ਦਿਵਸ ਅਤੇ ਗਣਤੰਤਰ ਦਿਵਸ ਮੌਕੇ ਖੂਨਦਾਨ ਕੈਂਪ ਲਗਾਇਆ ਜਾਂਦਾ ਹੈ।ਇਸ ਵਿੱਚ ਇਕੱਤਰ ਕੀਤੇ ਗਏ ਖੂਨ ਦੇ ਯਨਿਟ ਸਿਵਲ ਹਸਪਤਾਲ ਸੰਗਰੂਰ ਨੂੰ ਭੇਜੇ ਜਾਂਦੇ ਹਨ।ਗਣਤੰਤਰ ਦਿਵਸ ਮੌਕੇ ਇਹ 35ਵਾਂ ਖੂਨਦਾਨ ਕੈਂਪ ਸੀ।ਮੌਜ਼ੂਦ ਸੀ।ਕੈਬਨਿਟ ਮੰਤਰੀ ਦੇ ਨਾਲ ਡਿਪਟੀ ਕਮਿਸ਼ਨਰ ਸੰਗਰੂਰ ਜਤਿੰਦਰ ਜੋਰਾਵਰ, ਐਸ.ਐਸ.ਪੀ ਸੰਗਰੂਰ ਸਰਤਾਜ ਸਿੰਘ ਚਾਹਲ, ਸੰਗਰੂਰ ਤੋਂ ਵਿਧਾਇਕਾ ਸ੍ਰੀਮਤੀ ਨਰਿੰਦਰ ਕੌਰ ਭਾਰਜ ਅਤੇ ਹਲਕਾ ਲਹਿਰਾਗਾਗਾ ਦੇ ਵਿਧਾਇਕ ਵਰਿੰਦਰ ਗੋਇਲ ਹਾਜ਼ਰ ਸਨ।ਲਾਇਨਜ਼਼ ਕਲੱਬ ਦੇ ਤਿੰਨ ਮੈਂਬਰਾਂ ਲਾਇਨ ਸੰਦੀਪ ਮਿੱਤਲ, ਲਾਇਨ ਹੈਪੀ ਗੋਇਲ, ਲਾਇਨ ਵਿਜੇ ਸਿੰਗਲਾ ਨੇ ਵੀ ਖੂਨਦਾਨ ਕੀਤਾ।
ਇਸ ਮੌਕੇ ਕਲੱਬ ਦੇ ਪ੍ਰਧਾਨ ਸੁਖਮਿੰਦਰ ਸਿੰਘ ਭੱਠਲ, ਸਕੱਤਰ ਵਿਨੋਦ ਕੁਮਾਰ ਦੀਵਾਨ, ਲਾਇਨ ਕਰਨਬੀਰ ਸਿੰਘ ਮਾਨ, ਲਾਇਨ ਜਸਪਾਲ ਸਿੰਘ ਰਤਨ, ਲਾਇਨ ਵਿਸ਼ਾਲ ਛਾਬੜਾ, ਲਾਇਨ ਮੁਕੇਸ਼ ਸ਼ਰਮਾ, ਲਾਇਨ ਪ੍ਰਿਤਪਾਲ ਸਿੰਘ, ਲਾਇਨ ਸੰਦੀਪ ਮਿੱਤਲ, ਲਾਇਨ ਹੈਪੀ ਗੋਇਲ, ਲਾਇਨ ਚਮਨ ਸਡਾਨਾ, ਲਾਇਨ ਵਿਜੇ ਸਿੰਗਲਾ ਆਦਿ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …