ਅੰਮ੍ਰਿਤਸਰ, 29 ਜਨਵਰੀ (ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਬਿਨਾਂ ਕਿਸੇ ਭੇਦਭਾਵ ਦੇ ਸੂਬੇ ਦਾ ਵਿਕਾਸ ਕਰ ਰਹੀ ਹੈ ਅਤੇ ਪਿਛਲੀਆਂ ਸਰਕਾਰਾਂ ਵਲੋਂ
ਕੇਵਲ ਆਪਣਾ ਹੀ ਵਿਕਾਸ ਕੀਤਾ ਹੈ ਨਾ ਕਿ ਸੂਬੇ ਦਾ। ਇਹ ਪ੍ਰਗਟਾਵਾ ਹਰਭਜਨ ਸਿੰਘ ਈ.ਟੀ.ਓ ਕੈਬਨਿਟ ਮੰਤਰੀ ਪੰਜਾਬ ਵਲੋਂ ਅਲਿਮਕੋ ਦੇ ਸਹਿਯੋਗ ਨਾਲ ਲਗਾਏ ਗਏ ਕੈਂਪ ਦਾ ਉਦਘਾਟਨ ਕਰਦਿਆਂ ਕੀਤਾ।
ਕੈਬਨਿਟ ਮੰਤਰੀ ਈ.ਟੀ.ਓ ਨੇ ਦੱਸਿਆ ਕਿ ਅਲਿਮਕੋ ਵਲੋਂ ਕਰੀਬ ਦੋ ਮਹੀਨੇ ਪਹਿਲਾਂ ਜੰਡਿਆਲਾ ਅਤੇ ਬਾਬਾ ਬਕਾਲਾ ਵਿੱਚ ਦਿਵਿਆਂਗ ਵਿਅਕਤੀਆਂ ਦੀਆਂ ਲੋੜਾਂ ਦਾ ਪਤਾ ਲਗਾਉਣ ਲਈ ਵਿਸ਼ੇਸ਼ ਕੈਂਪ ਲਗਾਏ ਗਏ ਸਨ, ਨੂੰ ਅੱਜ ਜੰਡਿਆਲਾ ਵਿਖੇ ਕੈਂਪ ਲਗਾ ਕੇ ਲੋੜਵੰਦ ਵਿਅਕਤੀਆ ਦੇ ਸਹਾਇਕ ਉਪਕਰਣ ਦਿੱਤੇ ਗਏ।
ਉਨਾਂ ਦੱਸਿਆ ਕਿ ਅੱਜ ਦੇ ਕੈਂਪਾਂ ਵਿੱਚ 334 ਵਿਅਕਤੀਆਂ ਨੂੰ ਅਲਿਮਕੋ ਦੀ ਸਹਾਇਤਾ ਨਾਲ ਲਗਾਏ ਗਏ ਵਿਸ਼ੇਸ਼ ਕੈਂਪ ਦੌਰਾਨ ਕਰੀਬ 45 ਲੱਖ ਰੁਪਏ ਦੇ 680 ਸਹਾਇਕ ਉਪਰਕਣ ਵੰਡੇ ਗਏ ਹਨ।ਜਿਨਾਂ ਦਿਵਿਆਂਗਾਂ ਨੂੰ ਟਰਾਈ ਸਾਈਕਲ ਦਿੱਤੇ ਗਏ ਹਨ ਉਨਾਂ ਨੂੰ ਹੈਲਮਟਾਂ ਦੀ ਵੀ ਵੰਡ ਕੀਤੀ ਗਈ ਹੈ।ਹਰੇਕ ਵਿਅਕਤੀ ਦੀ ਲੋੜ ਅਨੁਸਾਰ ਸਾਇਜ਼ ਲੈ ਕੇ ਉਪਕਰਣ ਤਿਆਰ ਕਰਵਾਏ ਗਏ ਅਤੇ ਹੁਣ ਉਨਾਂ ਦੇ ਨਜ਼ਦੀਕੀ ਸਥਾਨਾਂ ’ਤੇ ਜਾ ਕੇ ਕੈਂਪ ਲਗਾ ਕੇ ਇਹ ਵੰਡ ਕੀਤੀ ਜਾ ਰਹੀ ਹੈ।ਉਨਾਂ ਦੱਸਿਆ ਕਿ ਟਰਾਈ ਸਾਈਕਲਾਂ ਤੋਂ ਇਲਾਵਾ ਵੀਲ੍ਹ ਚੇਅਰ, ਸਮਾਰਟ ਫੋਨ, ਸਮਾਰਟ ਕੇਨ, ਵਾਕਿੰਗ ਸਟਿਕ ਆਦਿ ਦੀ ਵੰਡ ਵੀ ਕੀਤੀ ਗਈ ਹੈ।
ਉਨਾਂ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਸੜ੍ਹਕ ਸੁਰੱਖਿਆ ਫੋਰਸ ਦਾ ਗਠਨ ਕਰਕੇ ਪੂਰੇ ਦੇਸ਼ ਵਿੱਚ ਇਕ ਨਵੀਂ ਪਹਿਲਕਦਮੀ ਕੀਤੀ ਹੈ, ਜਿਸ ਨਾਲ ਸੜ੍ਹਕੀ ਦੁਰਘਟਨਾਵਾਂ ’ਤੇ ਠੱਲ ਪਾਈ ਜਾ ਸਕਦੀ ਹੈ ਅਤੇ ਜਖਮੀਆਂ ਨੂੰ ਤੁਰੰਤ ਹੀ ਮੁੱਢਲੀ ਡਾਕਟਰੀ ਸਹਾਇਤਾ ਦੇ ਕੇ ਉਨਾਂ ਦੀ ਜਾਨ ਬਚਾਈ ਜਾ ਸਕਦੀ ਹੈ। ਉਨਾਂ ਕਿਹਾ ਕਿ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਹੁਣ ਬਾਹਰੋਂ ਦਵਾਈਆਂ ਨਹੀਂ ਲੈਣੀਆਂ ਪੈਣਗੀਆਂ ਅਤੇ ਹਸਪਤਾਲਾਂ ਵਿੱਚ ਸਾਰਾ ਇਲਾਜ ਮੁਫ਼ਤ ਹੋਵੇਗਾ।
ਇਸ ਮੌਕੇ ਹਲਕਾ ਵਿਧਾਇਕ ਬਾਬਾ ਬਕਾਲਾ ਦਲਬੀਰ ਸਿੰਘ ਟੌਂਗ, ਐਸ.ਡੀ.ਐਮ ਬਾਬਾ ਬਕਾਲਾ ਅਮਨਦੀਪ ਸਿੰਘ, ਚੇਅਰਮੈਨ ਛਨਾਖ ਸਿੰਘ, ਅਸੀਸਇੰਦਰ ਸਿੰਘ ਜਿਲ੍ਹਾ ਸਮਾਜਿਕ ਸਿੱਖਿਆ ਅਧਿਕਾਰੀ, ਸੀ.ਡੀ.ਪੀ.ਓ ਰਈਆ ਖੁਸ਼ਮੀਤ ਕੌਰ ਤੋਂ ਇਲਾਵਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media