Saturday, September 12, 2026

ਜਨਮ ਦਿਵਸ ਮੌਕੇ ਸ਼ਹੀਦ ਊਧਮ ਸਿੰਘ ਨੂੰ ਕੀਤੇ ਸ਼ਰਧਾ ਦੇ ਫੁੱਲ ਭੇਟ

PPN2812201411

ਫਾਜ਼ਿਲਕਾ, 28 ਦਸੰਬਰ (ਵਿਨੀਤ ਅਰੋੜਾ) – ਨੌਜਵਾਨ ਸਮਾਜ ਸੇਵਾ ਸੰਸਥਾ ਨੇ ਸ਼ਹੀਦ ਊਧਮ ਸਿੰਘ ਦੇ ਜਨਮਦਿਵਸ ਉੱਤੇ ਉਨ੍ਹਾਂ ਦੀ ਪ੍ਰਤੀਮਾ ਉੱਤੇ ਫੁਲ ਭੇਟ ਕੀਤੇ।ਜਾਣਕਾਰੀ ਦਿੰਦੇ ਸੰਸਥਾ ਦੇ ਪ੍ਰਧਾਨ ਲਵਲੀ ਵਾਲਮੀਕ ਨੇ ਦੱਸਿਆ ਕਿ ਇਸ ਮੌਕੇ ਮੁੱਖ ਮਹਿਮਾਨ ਦੇ ਰੂਪ ਵਿੱਚ ਏਐਸਆਈ ਅਮਰਜੀਤ ਸਿੰਘ ਪੁੱਜੇ ਜਿਨ੍ਹਾਂ ਨੇ ਸ਼ਹੀਦ ਦੀ ਪ੍ਰਤੀਮਾ ਉੱਤੇ ਫੁਲ ਭੇਟ ਕੀਤੇ ।ਇਸ ਮੌਕੇ ਪ੍ਰਧਾਨ ਲਵਲੀ ਨੇ ਦੱਸਿਆ ਕਿ ਸਾਨੂੰ ਸ਼ਹੀਦ ਊਧਮ ਸਿੰਘ ਦੇ ਦੱਸੇ ਰਸਤੇ ਉੱਤੇ ਚੱਲਣਾ ਚਾਹੀਦਾ ਹੈ ਅਤੇ ਨਸ਼ੇ ਨੂੰ ਤਿਆਗ ਕਰ ਦੇਸ਼ ਪ੍ਰੇਮ ਦੀ ਭਾਵਨਾ ਦਿਲ ਵਿੱਚ ਜਗਾਨੀ ਚਾਹੀਦੀ ਹੈ।ਇਸ ਮੌਕੇ ਉਪ ਪ੍ਰਧਾਨ ਸੁਮਿਤ, ਸੇਕੇਟਰੀਰਵੀ ਪ੍ਰਜਾਪਤ ਅਤੇ ਬਾਲਾਜੀ ਹੈਲਥ ਕਲੱਬ ਦੇ ਸਹਿਯੋਗੀ ਮੈਂਬਰ ਰਾਮ ਪ੍ਰਕਾਸ਼, ਤਰਸੇਮ, ਜੱਟੂ ਰਾਮ, ਰਮੇਸ਼, ਰਜੀਆ, ਮੰਗਤ, ਵਿਨੈ ਪਰਵਾਨਾ, ਸ਼ੰਕਰ, ਰਾਣਾ, ਸਾਹਿਲ, ਨਟਵਰ, ਸੀਨੂ ਪ੍ਰਜਾਪਤ, ਨਿਰੇਸ਼, ਅਮਿਤ ਆਦਿ ਮੌਜੂਦ ਸਨ ।

Check Also

ਪੰਜਾਬ ਸਰਕਾਰ ਵੱਲੋਂ 2.45 ਲੱਖ ਆਸ਼ਰਿਤ ਤੇ ਅਨਾਥ ਬੱਚਿਆਂ ਲਈ 181.23 ਕਰੋੜ ਜਾਰੀ – ਵਿਧਾਇਕ ਡਾ. ਜਸਬੀਰ ਸਿੰਘ

 ਅੰਮ੍ਰਿਤਸਰ, 10 ਸਤੰਬਰ  (ਸੁਖਬੀਰ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ …

Leave a Reply