ਫਾਜ਼ਿਲਕਾ, 28 ਦਸੰਬਰ (ਵਿਨੀਤ ਅਰੋੜਾ) – ਫਾਜ਼ਿਲਕਾ ਤੋਂ ਚੱਲ ਕੇ ਸਾਲਾਸਰ ਨੂੰ ਜਾਣ ਵਾਲੀ ਬਸ 27 ਦਿਸੰਬਰ ਸ਼ਨੀਵਾਰ ਨੂੰ ਸਾਲਾਸਰ ਧਾਮ ਲਈ ਰਵਾਨਾ ਹੋਈ।ਜਾਣਕਾਰੀ ਦਿੰਦੇ ਹੋਏ ਬਾਲਾਜੀ ਦੇ ਭਗਤ ਅਮਿਤ ਮਿੱਤਲ ਨੇ ਦੱਸਿਆ ਕਿ ਇਹ ਬਸ 13 ਸਾਲ ਤੋਂ ਹਰ ਮਹੀਨੇ ਸਾਲਾਸਰ ਧਾਮ ਦੇ ਦਰਸ਼ਨਾਂ ਲਈ ਜਾਂਦੀ ਹੈ।ਉਨ੍ਹਾਂ ਨੇ ਦੱਸਿਆ ਕਿ ਇਹ ਬਸ ਸ਼ਨੀਵਾਰ 27 ਨੂੰ ਸਿੱਧ ਸ਼੍ਰੀ ਹਨੁਮਾਨ ਮੰਦਿਰ ਤੋਂ ਰਵਾਨਾ ਹੋਈ।ਰਵਾਨਾ ਹੋਣ ਤੋਂ ਪਹਿਲਾਂ ਸ਼ਰੱਧਾਲੁਆਂ ਨੇ ਬਾਲਾਜੀ ਦਾ ਗੁਣਗਾਨ ਕੀਤਾ ਅਤੇ ਬਾਲਾਜੀ ਨੂੰ ਭੋਗ ਲਗਾਕੇ ਪ੍ਰਸਾਦ ਵੰਿਡਆ।ਮਿੱਤਲ ਨੇ ਦੱਸਿਆ ਕਿ ਇਹ ਬਸ ਵਾਪਿਸੀ ਇੱਛਾਪੂਰਣ ਸ਼੍ਰੀ ਬਾਲਾਜੀ ਧਾਮ ਦੇ ਦਰਸ਼ਨ ਕਰਕੇ 28 ਦਿਸੰਬਰ ਨੂੰ ਦੇਰ ਰਾਤ ਵਾਪਸ ਫਾਜਿਲਕਾ ਪਰਤੇਗੀ।ਇਸ ਮੌਕੇ ਉੱਤੇ ਅਰੁਣ ਸ਼ਰਮਾ, ਦੁਰਗਾ ਦਾਸ, ਰਾਹੁਲ ਗਾਂਧੀ, ਗੋਪਾਲ ਧਮੀਜਾ, ਸੋਨੂ, ਵਿੱਕੀ ਆਦਿ ਸ਼ਰੱਧਾਲੁ ਮੌਜੂਦ ਸਨ ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …