ਪਠਾਨਕੋਟ, 30 ਜਨਵਰੀ (ਪੰਜਾਬ ਪੋਸਟ ਬਿਊਰੋ) – ਅੱਜ ਬਾਅਦ ਦੁਪਿਹਰ ਆਦਿੱਤਿਆ ਉੱਪਲ ਆਈ.ਏ.ਐਸ ਨੇ ਬਤੋਰ ਡਿਪਟੀ ਕਮਿਸ਼ਨਰ ਪਠਾਨਕੋਟ ਦਾ ਚਾਰਜ਼ ਸੰਭਾਲ ਲਿਆ।ਉਨ੍ਹਾਂ ਨੂੰ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਪਠਾਨਕੋਟ ਵਿਖੇ ਪੰਜਾਬ ਪੁਲਿਸ ਵਲੋਂ ਗਾਰਡ ਆਫ ਆਨਰ ਕੀਤਾ ਗਿਆ।ਇਸ ਤੋਂ ਬਾਅਦ ਹੋਰ ਜਿਲ੍ਹਾ ਅਧਿਕਾਰੀਆਂ ਵੱਲੋਂ ਨਵ-ਨਿਯੁੱਕਤ ਡਿਪਟੀ ਕਮਿਸ਼ਨਰ ਪਠਾਨਕੋਟ ਦਾ ਸਵਾਗਤ ਕੀਤਾ ਗਿਆ।ਉਨ੍ਹਾਂ ਵੱਲੋਂ ਵੱਖ-ਵੱਖ ਅਧਿਕਾਰੀਆਂ ਤੋਂ ਜਿਲ੍ਹਾ ਪਠਾਨਕੋਟ ਦੀ ਮੋਜ਼ੂਦਾ ਸਥਿਤੀ ਬਾਰੇ ਵੀ ਜਾਣਕਾਰੀ ਪ੍ਰਾਪਤ ਕੀਤੀ।
ਜਿਕਰਯੋਗ ਹੈ ਕਿ ਆਦਿੱਤਿਆ ਉਪਲ, ਜੋ ਕਿ 2015 ਆਈ.ਏ.ਐਸ ਬੈਚ ਦੇ ਅਧਿਕਾਰੀ ਹਨ ਅਤੇ ਪਠਾਨਕੋਟ ਤੋਂ ਪਹਿਲਾਂ ਉਹ ਜਲੰਧਰ, ਪਟਿਆਲਾ ਅਤੇ ਕਪੂਰਥਲਾ ਵਿਖੇ ਬਤੋਰ ਨਗਰ ਨਿਗਮ ਕਮਿਸਨਰ ਆਪਣੀਆਂ ਸੇਵਾਵਾਂ ਅਤੇ ਬਤੋਰ ਐਸ.ਡੀ.ਐਮ ਮੁਕੇਰੀਆਂ ਵੀ ਅਪਣੀਆਂ ਸੇਵਾਵਾਂ ਨਿਭਾਅ ਚੁੱਕੇ ਹਨ।
ਜਿਕਰਯੋਗ ਹੈ ਕਿ ਇਨ੍ਹਾਂ ਤੋਂ ਪਹਿਲਾਂ ਹਰਬੀਰ ਸਿੰਘ ਜਿਲ੍ਹਾ ਪਠਾਨਕੋਟ ਵਿਖੇ 6 ਅਪ੍ਰੈਲ 2022੨ ਤੋਂ ਬਤੋਰ ਡਿਪਟੀ ਕਮਿਸਨਰ ਤਾਇਨਾਤ ਸਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media