Thursday, June 25, 2026

ਗੁਰਦੁਆਰਾ ਛੇਹਰਟਾ ਸਾਹਿਬ ਤੋ ਪ੍ਰਕਾਸ਼ ਦਿਹਾੜੇ ਨੂੰ ਸਮਰਪਿੱਤ ਨਗਰ ਕੀਰਤਨ ਦਾ ਆਯੋਜਨ

ਜਨਮ ਸਥਾਨ ਗੁਰੂ ਕੀ ਵਡਾਲੀ ਵਿਖੇ ਕੋਂਸਲਰ ਗੱਬਰ, ਜਥੇ: ਵਡਾਲੀ, ਕੋਂਸਲਰ ਫੋਜੀ ਤੇ ਮਾਨ ਵਲੋਂ ਸਵਾਗਤ

PPN2812201418

ਛੇਹਰਟਾ, 28 ਦਸੰਬਰ (ਕੁਲਦੀਪ ਸਿੰਘ ਨੋਬਲ) – ਮੈਨੇਜਰ ਗੁਰਦੁਆਰਾ ਛੇਹਰਟਾ ਸਾਹਿਬ ਦਿਲਬਾਗ ਸਿੰਘ ਧੌਲ ਦੀ ਦੇਖ-ਰੇਖ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਛੇਹਰਟਾ ਸਾਹਿਬ ਤੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਤੇ ਪਜ ਪਿਆਰਿਆਂ ਦੀ ਅਗਵਾਈ ਹੇਠ ਨਗਰ ਕੀਰਤਨ ਦਾ ਆਯੋਜਨ ਕੀਤਾ ਗਿਆ।ਇਹ ਨਗਰ ਕੀਰਤਨ ਵੱਖ ਵੱਖ ਥਾਵਾਂ ਤੋਂ ਹੁੰਦਾ ਹੋਇਆ ਜਨਮ ਸਥਾਨ ਗੁਰੂਦਵਾਰਾ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਇਤਹਾਸਕ ਨਗਰ ਗੁਰੁ ਕੀ ਵਡਾਲੀ ਵਿਖੇ ਪਹੁੰਚਿਆ, ਜਿਥੇ ਇਲਾਕਾ ਨਿਵਾਸੀਆਂ ਤੇ ਹਲਕਾ ਪੱਛਮੀ ਦੇ ਸੀਨੀਅਰ ਅਕਾਲੀ ਆਗੂ ਜਥੇ ਦਿਲਬਾਗ ਸਿੰਘ ਵਡਾਲੀ, ਕੋਂਸਲਰ ਓਮ ਪ੍ਰਕਾਸ਼ ਗੱਬਰ, ਕੋਸਲਰ ਨਿਰਭੈ ਸਿੰਘ ਫੋਜੀ, ਜਥੇ. ਜਗਤਾਰ ਸਿੰਘ ਮਾਨ, ਜਥੇ. ਅਵਤਾਰ ਸਿੰਘ ਮਾਨ, ਜਸਬੀਰ ਸਿੰਘ ਵਡਾਲੀ, ਨਿਸ਼ਾਨ ਸਿੰਘ ਡੇਅਰੀ ਵਾਲਾ, ਬਲਕਾਰ ਸਿੰਘ ਮਟੀਆ, ਤਸਵੀਰ ਸਿੰਘ ਲਹੋਰੀਆ, ਪ੍ਰਚਾਰਕ ਹਰਦੀਪ ਸਿੰਘ, ਜਥੇ. ਤਰਲੋਚਨ ਸਿੰਘ ਘਈ, ਹਰਪਾਲ ਰੰਧਾਵਾ, ਸੂਬੇਦਾਰ ਸੇਵਾ ਸਿੰਘ, ਸੁਖਚੈਨ ਸਿੰਘ, ਸਵਿੰਦਰ ਸਿੰਘ ਕੰਦੋਵਾਲੀ, ਬੱਚਿਤਰ ਸਿੰਘ, ਕੈਪਟਨ ਕੁਲਵਿੰਦਰ ਸਿੰਘ, ਪ੍ਰਭਦੀਪ ਸਿੰਘ ਆਦਿ ਦੇ ਵੱਲੋ ਇਸ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਪੰਜ ਪਿਆਰਿਆਂ ਨੂੰ ਸਿਰੋਪਾਓ ਭੇਟ ਕੀਤੇ ਗਏ।

 

Check Also

ਐਮ.ਐਸ.ਐਮ.ਈ ਇਕਾਈਆਂ ਲਈ ਨੈਸ਼ਨਲ ਪੈਨਸ਼ਨ ਸਿਸਟਮ ਬਾਰੇ ਜਾਗਰੂਕਤਾ ਸੈਮੀਨਾਰ ਕਰਵਾਇਆ

ਅੰਮ੍ਰਿਤਸਰ, 24 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਉੱਤਰੀ ਵਿਧਾਨ ਸਭਾ ਹਲਕੇ ‘ਚ ਇੱਕ ਹੋਟਲ ਵਿਖੇ …

Leave a Reply