Sunday, October 11, 2026

ਗੁਰਪੁਰਬ ਮੌਕੇ ਕੋਆਪ੍ਰੇਟਿਵ ਬੈਂਕ ਵਲੋਂ ਪਰਭਾਤ ਫੇਰੀ ਦਾ ਕੀਤਾ ਨਿੱਘਾ ਸਵਾਗਤ

PPN2812201419

ਅੰਮ੍ਰਿਤਸਰ, 28 ਦਸੰਬਰ (ਸਾਜਨ) – ਦਸ਼ਮ ਪਿਤਾ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਮੌਕੇ ਪਰਬਾਤ ਫੇਰੀ ਦਾ ਹਾਲ ਗੇਟ ਪਹੁੰਚਣ ‘ਤੇ ਕੋਆਪ੍ਰੇਟਿਵ ਬੈਂਕ ਲਿਮ: ਅੰਮ੍ਰਿਤਸਰ ਦੀ ਮੈਨੇਜਮੈਂਟ ਅਤੇ ਸਮੂਹ ਸਟਾਫ ਵਲੋਂ ਨਿੱਘਾ ਸਵਾਗਤ ਕੀਤਾ ਗਿਆ।ਕੋਆਪ੍ਰੇਟਿਵ ਬੈਂਕ ਇੰਮਪਲਾਇਜ ਯੂਨੀਅਨ ਦੇ ਪ੍ਰਧਾਨ ਸੁਖਪਾਲ ਸਿੰਘ ਸੋਹੀ, ਜਨਰਲ ਸਕੱਤਰ ਤੀਰਥਰਾਜ ਸਿੰਘ ਸੰਧੂ ਅਤੇ ਜਿਲ੍ਹਾ ਮੈਨੇਜਰ ਦਲਵਿੰਦਰ ਸਿੰਘ ਸੰਧੂ ਨੇ ਪਰਬਾਤ ਫੇਰੀ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ ਵਿੱਚ ਹਾਜਰੀਆਂ ਭਰੀਆਂ।ਇਸ ਸ਼ੁੱਭ ਮੌਕੇ ਤੇ ਕੜਾਹ ਦਾ ਲੰਗਰ ਅਤੱਟ ਵਰਤਾਇਆ ਗਿਆ।ਇਸ ਦੌਰਾਨ ਪ੍ਰਧਾਨ ਸੁਖਪਾਲ ਸਿੰਘ ਨੇ ਗੱਲਬਾਤ ਕਰਦਿਆਂ ਕਿਹਾ ਕਿ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਅਤੇ ਨਵੇਂ ਸਾਲ ਮੌਕੇ ਲੰਗਰ ਲਗਾਇਆ ਗਿਆ ਹੈ ।ਇਸ ਮੌਕੇ ਬਲਬੀਰ ਸਿੰਘ ਸੰਧੂ, ਦਵਿੰਦਰ ਸਿੰਘ, ਹਰਿੰਦਰ ਸਿੰਘ ਭਾਟੀਆ, ਸਤਵਿੰਦਰ ਸਿੰਘ ਵਾਲੀਆ, ਜਤਿੰਦਰ ਮੋਹਨ ਬਰੇਜਾ, ਹਰਪ੍ਰੀਤ ਸਿੰਘ, ਅਮਰ ਸਿੰਘ ਠਾਕੁਰ, ਲੇਖ ਰਾਮ, ਬ੍ਰਹਮਜੋਤ ਸਿੰਘ ਲੀਨ, ਗਰਜੀਤ ਸਿੰਘ ਵਾਲੀਆ, ਹਰਪਾਲ ਸਿੰਘ ਆਦਿ ਹਾਜਰ ਸਨ।

Check Also

`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ

ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …

Leave a Reply