ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ) – ਅੰਮ੍ਰਿਤਸਰ ਵਿਖੇ 23 ਤੋਂ 29 ਫਰਵਰੀ ਤੱਕ ਮਨਾਏ ਜਾਣ ਵਾਲੇ ਰੰਗਲੇ ਪੰਜਾਬ ਮੌਕੇ ਸ਼ਹਿਰ ਵਿੱਚ ਵੱਖ-ਵੱਖ ਥਾਵਾਂ
‘ਤੇ ਸਮਾਗਮ ਕਰਵਾਏ ਜਾ ਰਹੇ ਹਨ।ਨੌਜਵਾਨਾਂ ਨੂੰ ਤੰਦਰੁਸਤੀ ਦਾ ਸੰਦੇਸ਼ ਦੇਣ ਲਈ 25 ਫਰਵਰੀ ਨੂੰ ਇਕ ਗਰੀਨਥਨ (ਮੈਰਾਥਨ) ਦੌੜ ਵੀ ਆਯੋਜਿਤ ਕੀਤੀ ਜਾ ਰਹੀ ਹੈ।ਸਕੱਤਰ ਰੀਜ਼ਨਲ ਟਰਾਂਸਪੋਰਟ ਅਥਾਰਿਟੀ-ਕਮ-ਨੋਡਲ ਅਫ਼ਸਰ ਅਰਸ਼ਪ੍ਰੀਤ ਸਿੰਘ ਨੇ ਦੱਸਿਆ 26 ਫਰਵਰੀ ਨੂੰ ਵੱਖ-ਵੱਖ ਥਾਵਾਂ ਤੋਂ ਇਕ ਮੈਰਾਥਨ ਦੌੜ ਆਯੋਜਿਤ ਕੀਤੀ ਜਾ ਰਹੀ ਹੈ, ਇਸ ਮੈਰਾਥਨ ਦੌੜ ਵਿੱਚ ਕਰੀਬ 2600 ਤੋਂ ਜਿਆਦਾ ਬੀ.ਐਸ.ਐਫ ਦੇ ਜਵਾਨ, ਸਕੂਲਾਂ ਅਤੇ ਕਾਲਜ਼ਾਂ ਦੇ ਬੱਚੇ ਕਈ ਐਨ.ਜੀ.ਓ ਵੀ ਸ਼ਾਮਲ ਹੋ ਰਹੀਆਂ ਹਨ।ਉਨਾਂ ਦੱਸਿਆ ਕਿ ਪਹਿਲੀ ਮੈਰਾਥਨ ਦੌੜ 42 ਕਿਲੋਮੀਟਰ ਦੀ ਹੋਵੇਗੀ।ਜੋ ਸਵੇਰੇ 6:30 ਵਜੇ ਗੋਲਡਨ ਗੇਟ ਤੋਂ ਸ਼ੁਰੂ ਹੋ ਕੇ ਜੇ.ਸੀ.ਬੀ ਅਟਾਰੀ ਤੱਕ ਜਾਵੇਗੀ ਅਤੇ ਇਸ ਵਿੱਚ ਕਰੀਬ 100 ਅਥਲੀਟ ਭਾਗ ਲੈਣਗੇ।ਇਲਾਵਾ ਦੂਜੀ ਮੈਰਾਥਨ ਦੌੜ 21 ਕਿਲੋਮੀਟਰ ਦੀ ਹੋਵੇਗੀ, ਜੋ ਸਵੇਰੇ 7:30 ਵਜੇ ਇੰਡੀਆ ਗੇਟ ਤੋਂ ਜੇ.ਸੀ.ਬੀ ਅਟਾਰੀ ਤੱਕ ਹੋਵੇਗੀ, ਇਸ ਵਿੱਚ 350 ਦੇ ਕਰੀਬ ਨੌਜਵਾਨ ਸ਼ਾਮਲ ਹੋਣਗੇ।ਤੀਜੀ ਮੈਰਾਥਨ ਦੌੜ 10 ਕਿਲੋਮੀਟਰ ਦੀ ਹੋਵੇਗੀ, ਜੋ ਅਟਾਰੀ ਸਵੇਰੇ 8:30 ਵਜੇ ਅਟਾਰੀ ਟੋਲ ਪਲਾਜਾ ਤੋਂ ਸ਼ੁਰੂ ਹੋ ਕੇ ਜੇ.ਸੀ.ਬੀ ਅਟਾਰੀ ਤੱਕ ਪੁੱਜੇਗੀ, ਇਸ ਵਿੱਚ ਕਰੀਬ 600 ਨੌਜਵਾਨ ਸ਼ਾਮਲ ਹੋਣਗੇ।ਇਸੇ ਤਰ੍ਹਾਂ ਇਕ ਮੈਰਾਥਨ ਦੌੜ ਜੋ ਕਿ 5 ਕਿਲੋਮੀਟਰ ਦੀ ਹੈ।
ਉਨਾਂ ਦੱਸਿਆ ਕਿ ਇਸ ਦੌੜ ਵਿੱਚ ਸ਼ਾਮਲ ਹੋਣ ਲਈ ਕਰੀਬ 1600 ਬੱਚੇ ਅੰਮ੍ਰਿਤ ਆਨੰਦ ਪਾਰਕ ਰਣਜੀਤ ਐਵਨਿਊ ਵਿਖੇ ਸਵੇਰੇ 6:30 ਵਜੇ ਇਕੱਠੇ ਹੋਣਗੇ।ਇਥੋਂ ਸ਼ੁਰੂੂ ਹੋ ਕੇ ਏਅਰਫੋਰਸ ਸਟੇਸ਼ਨ ਤੋਂ ਵਾਪਿਸ ਅੰਮ੍ਰਿਤ ਆਨੰਦ ਪਾਰਕ ਪੁੱਜੇਗੀ।
Check Also
ਪੰਜਾਬ ਸਰਕਾਰ ਵੱਲੋਂ ਪ੍ਰਾਈਵੇਟ ਸਕੂਲਾਂ ਦੀਆਂ ਫੀਸਾਂ ਨੂੰ ਰੈਗੂਲੇਟ ਕਰਨ ਦਾ ਫ਼ੈਸਲਾ ਇਤਿਹਾਸਕ – ਵਿਧਾਇਕਾ ਜੀਵਨਜੋਤ ਕੌਰ
ਅੰਮ੍ਰਿਤਸਰ, 15 ਜੁਲਾਈ (ਜਗਦੀਪ ਸਿੰਘ) – ਅੰਮ੍ਰਿਤਸਰ ਹਲਕਾ ਪੂਰਬੀ ਤੋਂ ਵਿਧਾਇਕਾ ਸ੍ਰੀਮਤੀ ਜੀਵਨਜੋਤ ਕੌਰ ਨੇ …
Punjab Post Daily Online Newspaper & Print Media