Friday, July 5, 2024

ਸ਼ਹਿਰ ਦੇ ਹਰ ਕੋਨੇ ‘ਚ ਮੇਲੇ ਦਾ ਮਾਹੌਲ ਸਿਰਜ਼ੇਗੀ ‘ਕਾਰਨੀਵਾਲ ਪਰੇਡ’- ਏ.ਡੀ.ਸੀ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ) – ਸੈਰ ਸਪਾਟਾ ਤੇ ਸਭਿਆਚਾਰਕ ਮਾਮਲੇ ਵਿਭਾਗ ਵੱਲੋਂ ਅੰਮ੍ਰਿਤਸਰ ਵਿੱਚ ਕਰਵਾਏ ਜਾ ਰਹੇ ਵਿਸ਼ਵ ਪੱਧਰੀ ‘ਰੰਗਲੇ ਪੰਜਾਬ’ ਦੌਰਾਨ ਭਾਵੇਂ ਕਿ ਸ਼ਹਿਰ ਦੇ ਚਾਰੇ ਕੋਨਿਆਂ ‘ਤੇ ਸਮਾਗਮ ਉਲੀਕੇ ਗਏ ਹਨ, ਪਰ ਸ਼ਹਿਰ ਦੀਆਂ ਸੜਕਾਂ ਉਤੇ ਵੀ ਮੇਲੇ ਵਾਲਾ ਮਾਹੌਲ ਬਨਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਗਈ। ਸ਼ਹਿਰ ਦੀ ਸੜਕਾਂ ‘ਤੇ ਇਸ ਮੇਲੇ ਦੇ ਦੋ ਦਿਨ 24 ਅਤੇ 25 ਫਰਵਰੀ ਨੂੰ ਕਾਰਨੀਵਾਰ ਪਰੇਡ ਕਰਵਾਈ ਜਾਵੇਗੀ।ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਮਜੀਤ ਕੌਰ ਨੇ ਦੱਸਿਆ ਕਿ ਪਹਿਲੇ ਦਿਨ ਦੀ ਪਰੇਡ ਰੈਡ ਕਰਾਸ ਦਫਤਰ ਤੋਂ ਸ਼ੁਰੂ ਹੋ ਕੇ ਰਣਜੀਤ ਐਵੀਨਿਊ ਮੇਲਾ ਗਰਾਊਂਡ, ਜਿਸ ਨੂੰ ਕਿ ਤਾਲ ਚੌਕ ਦਾ ਨਾਮ ਦਿੱਤਾ ਗਿਆ ਹੈ, ਤੱਕ ਜਾਵੇਗੀ ਜਦਕਿ 25 ਫਰਵਰੀ ਨੂੰ ਇਹ ਕਾਰਨੀਵਾਲ ਪਰੇਡ ਟ੍ਰਿਲੀਅਮ ਮਾਲ ਤੋਂ ਸ਼ੁਰੂ ਹੋ ਕੇ ਰਣਜੀਤ ਐਵਨਿਊ ਮੇਲਾ ਮੈਦਾਨ ਤੱਕ ਜਾਵੇਗੀ।
ਉਨਾਂ ਦੱਸਿਆ ਕਿ ਇਹ ਪਰੇਡ ਰੋਜ਼ਾਨਾ ਸ਼ਾਮ 4.00 ਵਜੇ ਸ਼ੁਰੂ ਹੋਵੇਗੀ, ਜਿਸ ਵਿੱਚ ਸਭ ਤੋਂ ਅੱਗੇ ਪੰਜਾਬੀਆਂ ਦੀ ਪਸੰਦ ਬੁਲੇਟ ਮੋਟਰ ਸਾਈਕਲਾਂ ‘ਤੇ ਸਵਾਰ ਹੋਣਗੇ, ਉਸ ਤੋਂ ਪਿੱਛੇ ਪੰਜਾਬ ਦੀ ਪੇਸ਼ਕਾਰੀ ਕਰਦੀਆਂ ਝਾਕੀਆਂ, ਟਾਂਗੇ, ਟਰੈਕਟਰ ਟਰਾਲੀਆਂ ਉਤੇ ਮੇਲੇ ਨੂੰ ਜਾਂਦੇ ਨੌਜਵਾਨ ਤੇ ਮੁਟਿਆਰਾਂ, ਗਿੱਧੇ ਤੇ ਭੰਗੜੇ ਪਾਉਂਦੇ ਨੌਜਵਾਨ, ਖਾਲਸਾ ਕਾਲਜ ਅੰਮ੍ਰਿਤਸਰ ਦਾ ਫੋਕ ਆਰਕੈਸਟਰਾ ਤੇ ਭੰਗੜਾ ਇਸ ਪਰੇਡ ਦੀ ਸ਼ਾਨ ਹੋਣਗੇ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …