
ਰਈਆ, 28 ਦਸੰਬਰ (ਬਲਵਿੰਦਰ ਸੰਧੂ) ਸਬ-ਡਵੀਜਨ ਬਾਬਾ ਬਕਾਲਾ ਦੇ ਕਸਬਾ ਰਈਆ ਵਿਖੇ ਨੇੜੇ ਬੀ.ਡੀ ਦਫਤਰ ਬਲਾਕ ਰਈਆ ਭਾਜਪਾ ਮੈਂਬਰਸ਼ਿਪ ਅਭਿਆਨਿਕ ਸ਼ੁਰੂ ਕੀਤਾ ਗਿਆ ਜਿਸ ਵਿਚ ਰਈਆ ਦੇ ਭਾਜਵਾ ਦੇ ਆਗੂਆਂ ਨੂੰ ਅਤੇ ਪ੍ਰਧਾਨਾਂ ਨੂੰ ਅਤੇ ਆਮ ਲੋਕਾ ਨੂੰ ਇਸ ਮੈਂਬਰਸ਼ਿਪ ਵਿਚ ਲੋਕਾਂ ਦੀ ਖਜਲ ਖਵਾਰੀ ਤੋ ਬਚਣ ਲਈ ਦਸਿਆ ਗਿਆ।ਇਸ ਮੌਕੇ ਤੇ ਸਾਡੇ ਪਤਰਕਾਰਾਂ ਨਾਲ ਐਸ. ਪੀ. ਕੇਵਲ ਕ੍ਰਿਸ਼ਨ ਭਾਜਪਾ ਪ੍ਰਧਾਨ ਨੇ ਦਸਿਆ ਕਿ ਜੋ ਕਿ ਪਹਿਲਾ ਤੋ ਜੋ ਵੀ ਚਲ ਰਹਿਆ ਸਰਕਾਰਾਂ ਨੇ ਲੋਕਾਂ ਨੂੰ ਕੁੱਝ ਵੀ ਨਹੀ ਦਿੱਤਾ ਨਾ ਹੀ ਸਮੁੱਚੇ ਦੇਸ਼ ਦਾ ਕੋਈ ਵਿਕਾਸ ਨਹੀ ਹੋ ਸਕੀਆ।ਨਿਸ਼ਚਿੰਤ ਕਰਨ ਵਾਸਤੇ ਭਾਜਪਾ ਮੈਂਬਰਸ਼ਿਪ ਅਭਿਆਨਿਕ ਜੋਰਾ-ਸ਼ੋਰਾਂ ‘ਤੇ ਚਲਾਇਆ ਜਾ ਰਿਹਾ ਹੈ ਇਸ ਮੈਬਰਸ਼ਿਪ ਵਿਚ ਕੋਈ ਵੀ ਆਦਮੀ ਜਾਂ ਔਰਤ ਭਾਗ ਲੈ ਸਕਦੇ ਹਨ।ਸਾਡੀ ਸਰਕਾਰ ਵਲੋ ਇਹ ਲੋਕਾ ਨਾਲ ਸਪੰਰਕ ਕਰਨ ਸਬੰਧੀ ਟੌਲ ਫਰੀ ਨੰ. ਚਲਾਇਆ ਗਿਆ ਹੈ ਜਿਸ ਦਾ ਨੰਬਰ 18002662020 ਤੇ ਆਪਣੇ ਮੋਬਾਇਲ ਤੋ ਮਿਸ ਕਾਲ ਕਰ ਸਕਦੇ ਹਨ ਅਤੇ ਉਹਨਾਂ ਦਾ ਨਾਮ ਭਾਜਪਾ ਮੈਂਬਰਸ਼ਿਪ ਦੇ ਨਾਲ ਜੁੜ ਜਾਵੇਗਾ ਬਾਅਦ ਵਿਚ ਉਹਨਾ ਨੂੰ ਰਸੀਦ ਵਜੋ ਇਕ ਨੰਬਰ ਰਸੀਦ ਵਜੋ ਦਿਤਾ ਜਾਵੇਗਾ ਜਿਸ ਤੇ ਉਹ ਆਪਣਾ ਪੂਰਾ ਪਤਾ ਦੇ ਸਕਦੇ ਹਨ।ਇਸ ਤੋ ਇਲਾਵਾ ਸਾਡੇ ਨਾਲ ਸ੍ਰੀ ਦੀਪਕ ਸ਼ਰਮਾ ਪ੍ਰਧਾਨ ਰਈਆ ਅਤੇ ਬਹੁਤ ਸਾਰੇ ਹੋਰ ਵਰਕਰ ਹਾਜਿਰ ਸਨ।
Check Also
ਮਿਉਂਸਿਪਲ ਕਾਰਪੋਰੇਸ਼ਨ ਵਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ ਗੈਰ-ਕਾਨੂੰਨੀ ਸੰਡੇ ਬਜ਼ਾਰ ਖਿਲਾਫ਼ ਕਾਰਵਾਈ
ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ) – ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ …
Punjab Post Daily Online Newspaper & Print Media