ਅੰਮ੍ਰਿਤਸਰ, 27 ਫਰਵਰੀ (ਸੁਖਬੀਰ ਸਿੰਘ) – ਡਿਪਟੀ ਡਾਇਰੈਕਟਰ ਜਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਸ਼੍ਰੀਮਤੀ ਨੀਲਮ ਮਹੇ
ਨੇ ਦੱਸਿਆ ਕਿ 28 ਫਰਵਰੀ 2024 ਦਿਨ ਬੁਧਵਾਰ ਨੂੰ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦਫਤਰ ਅੰਮ੍ਰਿਤਸਰ ਵਿਖੇ ਰੋਜ਼ਗਾਰ ਕੈਂਪ ਲਗਾਇਆ ਜਾ ਰਿਹਾ ਹੈ।ਜਿਸ ਵਿੱਚ ਐਸ.ਬੀ.ਆਈ ਕ੍ਰੈਡਿਟ ਕਾਰਡ, ਐਲ.ਆਈ.ਸੀ, ਪੇ.ਟੀ.ਐਮ, ਏ.ਡੀ.ਐਸ ਫਾਊਡੇਸ਼ਨ (ਗੁਜਰਾਤ ਗੈਸ ਦੇ ਸੀ.ਐਸ.ਆਰ ਅਧੀਨ) ਵਰਗੀਆਂ ਨਾਮੀ ਕੰਪਨੀਆ ਵੱਖ-ਵੱਖ ਅਸਾਮੀਆਂ ਲਈ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।ਚਾਹਵਾਨ ਉਮੀਦਵਾਰ ਆਪਣੇ ਬਾਇਓਡਾਟੇ ਦੀਆਂ ਤਿੰਨ ਫੋਟੋ ਕਾਪੀਆਂ ਲੈ ਕੇ ਕੈਂਪ ਵਿਖੇ ਪਹੁੰਚ ਸਕਦੇ ਹਨ।ਰੋਜ਼ਗਾਰ ਕੈਂਪ ਦਾ ਸਮਾਂ 10:00 ਵਜੇ ਤੋਂ ਸ਼ੁਰੂ ਹੋਵੇਗਾ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media