ਅੰਮ੍ਰਿਤਸਰ, 27 ਫਰਵਰੀ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਯੂ.ਕੇ.ਜੀ ਬੱਚਿਆਂ ਨੇ ਸਲਾਨਾ ਸਮਾਰੋਹ ‘ਪ੍ਰਯਾਸ’ ‘ਚ ਦਿੱਤਾ ਵਾਤਾਵਰਣ ਬਚਾਉਣ ਦਾ ਸੰਦੇਸ਼ ਕਲਾਤਮਕ ਤਰੀਕੇ ਨਾਲ ਦਿੱਤਾ।ਸਕੂਲ ਪ੍ਰਿੰਸੀਪਲ ਡਾ. ਅੰਜ਼ਨਾ ਗੁਪਤਾ ਦੇ ਨਿਰਦੇਸ਼ਾਂ ‘ਤੇ ਆਯੋਜਿਤ ਸਮਾਰੋਹ ਵਿੱਚ ਬੱਚਿਆਂ ਦੇ ਮਾਪਿਆਂ ਨੂੰ ਸ਼ਾਮਲ ਕੀਤਾ ਗਿਆ।ਪ੍ਰੋਗਰਾਮ ਦੀ ਸ਼ੁਰੂਆਤ ਦੀਪ ਜਗਾ ਕੇ ਕੀਤੀ ਗਈ।ਵਿਦਿਆਰਥੀਆਂ ਦੇ ਮਾਪਿਆਂ ਨੂੰ ਪੌਦੇ ਦੇ ਕੇ ਸਨਮਾਨਿਤ ਕਰ ਕੇ ਵੱਧ ਤੋਂ ਵੱਧ ਰੁੱਖ ਲਗਾਉਣ ਲਈ ਪ੍ਰੇਰਿਤ ਕੀਤਾ।ਡਾ. ਅੰਜ਼ਨਾ ਗੁਪਤਾ ਨੇ ਕਿਹਾ ਕਿ ਸਾਡਾ ਸਭ ਦਾ ਯਤਨ ਹੋਣਾ ਚਾਹੀਦਾ ਹੈ, ਬਚਪਨ ਤੋਂ ਹੀ ਬੱਚਿਆਂ ਨੂੰ ਵਾਤਾਵਰਣ ਬਾਰੇ ਜਾਗਰੂਕ ਕਰਨਾ ਚਾਹੀਦਾ ਹੈ।ਉਨਾਂ ਨੂੰ ਪੌਸ਼ਟਿਕ, ਘਰ ਦਾ ਬਣਿਆ ਤੇ ਮੌਸਮ ਦੇ ਅਨੁਕੂਲ ਭੋਜਨ ਗ੍ਰਹਿਣ ਕਰਨਾ ਚਾਹੀਦਾ ਹੈ।ਉਨਾਂ ਕਿਹਾ ਕਿ ਸਕੂਲ਼ ਵਿੱਚ ਜੀਵਨ ਦੇ ਅਹਿਮ ਮੁੱਲ ਖੇਡ-ਖੇਡ ਵਿੱਚ ਹੀ ਸਿਖਾਏ ਜਾਂਦੇ ਹਨ।ਵਿਗਿਆਨਕ ਪ੍ਰਗਤੀ ਕਾਰਣ ਸਾਡੀਆਂ ਖਾਣ-ਪਾਣ ਦੀਆਂ ਆਦਤਾਂ ਬਦਲ ਰਹੀਆਂ ਹਨ, ਜੋ ਬਿਮਾਰੀਆਂ ਦਾ ਵੱਡਾ ਕਾਰਣ ਹੈ।ਜਲ ਮਨੁੱਖ ਦੀ ਅਤਿ ਮਹੱਤਵਪੂਰਣ ਜਰੂਰਤ ਹੈ।ਜਲ ਦੇ ਸਰੋਤਾਂ ਨੂੰ ਬਚਾਉਣਾ ਬਹੁਤ ਜਰੂਰੀ ਹੈ।ਊਰਜ਼ਾ ਨੂੰ ਛੱਡ ਕੇ ਹੋਰ ਸਭ ਸਰੋਤ ਘੱਟ ਹਨ।ਉਨਾਂ ਦੀ ਵਰਤੋਂ ਸੋਚ ਸਮਝ ਕੇ ਕਰਨੀ ਚਾਹੀਦਾ ਹੈ।ਬੱਚਿਆਂ ਦੇ ਸੁੰਦਰ ਪ੍ਰੋਗਰਾਮਾਂ ਦੀ ਪ੍ਰਸੰਸਾ ਲਈ ਦਰਸ਼ਕਾਂ ਵਲੋਂ ਵਜਾਈਆਂ ਤਾਲੀਆਂ ਨਾਲ ਵਾਤਾਵਰਣ ਗੂੰਜ ਉਠਿਆ।ਸਮਾਰੋਹ ਦੀ ਸਮਾਪਤੀ ਰਾਸ਼ਟਰੀ ਗੀਤ ਨਾਲ ਹੋਈ।
Check Also
ਭਾਰਤ ਵਿਕਾਸ ਪ੍ਰੀਸ਼ਦ ਵਲੋਂ ਖੁਸ਼ਹਾਲ ਜ਼ਿੰਦਗੀ ਦਾ ਈਵੈਂਟ ਕਰਵਾਇਆ
ਭੀਖੀ, 27 ਮਈ (ਕਮਲ ਜ਼ਿੰਦਲ) – ਭਾਰਤ ਵਿਕਾਸ ਪ੍ਰੀਸ਼ਦ ਭੀਖੀ ਵਲੋਂ ਸ਼ਿਵ ਮੰਦਿਰ ਭੀਖੀ ਵਿਖੇ …