ਸੰਗਰੂਰ, 2 ਮਾਰਚ (ਜਗਸੀਰ ਲੌਂਗੋਵਾਲ) – ਸਥਾਨਕ ਲੋਕ ਕਲਾ ਮੰਚ ਵੈਲਫੇਅਰ ਕਮੇਟੀ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 2024 ਦਾ ਸੰਗੀਤਕ
ਕੈਲੰਡਰ ਰਲੀਜ਼ ਕੀਤਾ।ਇਸ ਸੰਗੀਤਕ ਕੈਲੰਡਰ ਵਿੱਚ ਸੰਗੀਤ ਖੇਤਰ ਨਾਲ ਸਬੰਧਤ ਵੱਖ-ਵੱਖ ਕਲਾਕਾਰਾਂ ਅਤੇ ਫਿਲਮੀ ਅਦਾਕਾਰਾਂ ਦੀਆਂ ਫੋਟੋਆਂ ਲਗਾਈਆਂ ਗਈਆਂ ਹਨ।ਮੰਚ ਦੇ ਸਰਪ੍ਰਸਤ ਐਡਵੋਕੇਟ ਗੋਰਵ ਗੋਇਲ ਅਤੇ ਮੰਚ ਪ੍ਰਧਾਨ ਅਸ਼ੋਕ ਮਸਤੀ ਨੇ ਦੱਸਿਆ ਕਿ 2024 ਦੇ ਸੰਗੀਤਕ ਕੈਲੰਡਰ ਨੂੰ ਹਲਕਾ ਵਿਧਾਇਕ ਐਡਵੋਕੇਟ ਬਰਿੰਦਰ ਗੋਇਲ ਵਲੋਂ ਜਾਰੀ ਕੀਤਾ ਗਿਆ।ਇਸ ਸਮੇਂ ਮਸ਼ਹੂਰ ਗਾਇਕ ਬਾਪੂ ਗੁਰਦਿਆਲ ਨਿਰਮਾਣ ਧੂਰੀ, ਪ੍ਰਸਿੱਧ ਗਾਇਕ ਹਾਕਮ ਬਖਤੜੀਵਾਲਾ, ਲਵਲੀ ਨਿਰਮਾਣ ਧੂਰੀ, ਫਿਲਮੀ ਅਦਾਕਾਰ ਟੀਟਾ ਵੈਲੀ ਸੰਗਰੂਰ, ਗਾਇਕ ਰਣਜੀਤ ਮਣੀ ਤੋਂ ਇਲਾਵਾ ਰਾਜ ਕੁਮਾਰ ਸ਼ਰਮਾ ਪ੍ਰਧਾਨ ਮਹਾਂਕਾਲੀ ਮੰਦਿਰ ਕਮੇਟੀ ਲਹਿਰਾਗਾਗਾ, ਸੀਨੀਅਰ ਆਗੂ ਦੀਪਕ ਜੈਨ, ਗੁਰਪਿਆਰ ਕਾਲਬੰਜਾਰਾ, ਮੰਚ ਸੰਚਾਲਕ ਕੁਲਵੰਤ ਉੱਪਲੀ ਸੰਗਰੂਰ, ਫਿਲਮੀ ਅਦਾਕਾਰ ਅਤੇ ਗਾਇਕ ਕਰਮਰਾਜ ਕਰਮਾਂ, ਗਾਇਕ ਮੰਗਲ ਮੰਗੀ ਯਮਲਾ, ਬਲਬੀਰ ਚੋਟੀਆਂ ਤੇ ਗਾਇਕਾ ਜੈਸਮੀਨ ਚੋਟੀਆਂ ਆਦਿ ਹਾਜ਼ਰ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media