ਅੰਮ੍ਰਿਤਸਰ. 5 ਮਾਰਚ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਵਿਖੇ ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਦੀ 200ਵੀਂ ਜਯੰਤੀ ਅਤੇ ਰਿਸ਼ੀਬੋਧ
ਉਤਸਵ ‘ਤੇ ਸ਼ਾਨਦਾਰ ਸਮਾਗਮ ਦਾ ਆਯੋਜਨ ਕੀਤਾ ਗਿਆ।ਸਭ ਤੋਂ ਪਹਿਲਾਂ ਵੈਦਿਕ ਮੰਗਲਾ ਚਰਨ ਦੇ ਸਾਥ ਹਵਨ ਯੱਗ ਕੀਤਾ ਗਿਆ। ਪ੍ਰਿੰਸੀਪਲ ਡਾ. ਅੱਜ਼ਨਾ ਗੁਪਤਾ, ਟੀਚਰਾਂ ਅਤੇ ਵਿਦਿਆਰਥੀਆਂ ਵਲੋਂ ਹਵਨ ਦੀ ਪਾਵਨ ਅਗਨੀ ‘ਚ ਆਹੂਤੀਆਂ ਸ਼ਰਪਿਾ ਕੀਤੀਆਂ ਗਈਆਂ।ਵੈਦਿਕ ਭਜਨੋਂ ਨਾਲ ਮਹਾਰਿਸ਼ੀ ਨੂੰ ਸ਼ਰਧਾ ਭੇਟ ਕੀਤੀ ਗਈ।ਡਾ. ਅੱਜ਼ਨਾ ਗੁਪਤਾ ਨੇ ਆਪਣੇ ਸੰਬੋਧਂ ‘ਚ ਕਿਹਾ ਕਿ ਕਿ ਯੁੱਗ ਪ੍ਰਵਤਕ, ਸਮਾਜ ਸੁਧਾਰਕ, ਮਹਾਨ ਚਿੰਤਕ ਅਤੇ ਆਰੀਆ ਸਮਾਜ ਦੇ ਸੰਸਥਾਪਕ ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਪੂਰੀ ਮਾਨਵ ਜਾਤੀ ਨੂੰ ਆਰੀਆ ਮਨੁੱਖ ਬਨਾਉਣਾ ਚਾਹੁੰਦੇ ਸਨ।ਸਮਾਜ ਵਿੱਚ ਫੈਲੇ ਛੂਆ-ਛੂਤ, ਅੰਧਵਿਸ਼ਵਾਸ਼, ਧਾਰਮਿਕ ਭੇਦ-ਭਾਵ, ਅਗਿਆਨਤਾ, ਕਰਮ-ਕਾਂਡ, ਬਾਲ ਵਿਵਾਹ ਆਦਿ ਅਨੇਕਾਂ ਕੁਰੀਤੀਆਂ ਨੂੰ ਖਤਮ ਕਰਨ ਲਈ ਜਨ ਜਾਗਰਣ ਅਭਿਯਾਨ ਚਲਾਓਿਆ ਜਾਵੇ।ਨਾਰੀ ਸਿਖਿਆ ਲਈ ਉਨਾਂ ਵਲੋਂ ਕੀਤੇ ਗਏ ਯਤਨ ਅਹਿਮ ਸਨ।ਭਾਰਤੀ ਸੰਸਕ੍ਰਿਤੀ ਨੂੰ ਜੀਵਤ ਰੱਖਣ ‘ਚ ਉਨ੍ਹਾਂ ਦੇ ਯੋਗਦਾਨ ਦਾ ਕੋਈ ਮੁਕਾਬਲਾ ਨਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਵੇਦਾਂ ਦਾ ਗਿਆਨ ਪ੍ਰਾਪਤ ਕਰਨ ਲਈ ਪ੍ਰੇਰਿਤ ਕੀਤਾ। ਮਹਾਰਿਸ਼ੀ ਦਯਾਨੰਦ ਸਰਸਵਤੀ ਜੀ ਨੇ ਸਿੱੱਧ ਕਰ ਦਿੱਤਾ ਕਿ ਵੇਦ ਸਭ ਵਿਦਿਆਰਥੀਆਂ ਕੀ ਪੁਸਤਕ ਹੈ ਅਤੇ ਈਸ਼ਵਰ ਦਾ ਦਿਵਯ ਗਿਆਨ ਹੈ।ਉਹਨਾਂ ਨੇ ਭਾਰਤ ਦੇ ਲੋਕਾਂ ਨੂੰ ਅੰਗ੍ਰੇਜ਼ਾਂ ਦੇ ਵਿਰੱੱਧ ਲੜਣ ਅਤੇ ਸਵਤੰਤਰਤਾ ਲਈ ਸਭ ਕੁੱਝ ਕੁਰਬਾਨ ਕਰਨ ਦੀ ਪ੍ਰੇਰਣਾ ਦਿੱਤੀ।
ਵਿਦਿਆਰਥੀਆਂ ਨੇ ਲਘੁ ਨਾਟਿਕ ਰਾਹੀਂੇ ਮਹਾਰਿਸ਼ੀ ਦੇ ਜੀਵਨ ‘ਤੇ ਚਾਨਣਾ ਪਾਇਆ।ਨਾਟਕ ‘ਚ ਦਿਖਾਇਆ ਗਿਆ ਕਿ ਮਹਾਰਿਸ਼ੀ ਦਯਾਨੰਦ ਸਰਸਵਤੀ ਅਰਥਾਤ ਬਾਲਕ ਮੂਲ ਸ਼ੰਕਰ ਕੇ ਪਾਰਿਵਾਰਿਕ ਮੈਂਬਰ ਸ਼ਿਵਰਾਤਰੀ ਮੌਕੇ ਦਿਨ ਭਰ ਵਰਤ ਰੱਖਣ ੳਪਰੰਤ ਜਦ ਰਾਤ ਨੂੰ ਭਜਨ ਕੀਰਤਨ ਕਰਕੇ ਸਭ ਸ਼ਿਵਲਿੰਗ ਦੇ ਕੋਲ ਹੀ ਸੌਂ ਗਏ ਤਾਂ ਬਾਲਕ ਮੂਲਸ਼ੰਕਰ ਜਾਗਦਾ ਰਿਹਾ।ਇਸੇ ਰਾਤ ਉਹਨਾਂ ਨੂੰ ਗਿਆਨ ਦੀ ਪ੍ਰਾਪਤੀ ਹੋਈ ਅਤੇ ਉਨਾਂ ਦਾ ਮਨ ਮਰਤੀ ਪੂਜਾ ਤੋਂ ਉਠ ਗਿਆ।ਉਹ ਸੱਚੇ ਈਸ਼ਵਰ ਦੀ ਖੋਜ਼ ਲਈ ਘਰ ਤੋਂ ਨਿਕਲ ਗੲ।ਸਵਾਮੀ ਵਿਰਜਾਨੰਦ ਜੀ ਨੂੰ ਆਪਣਾ ਗੁਰੂ ਬਣਾ ਕੇ ਬਾਲਕ ਮੂਲਸ਼ੰਕਰ ਨੇ ਸੱਚੇ ਸ਼ਿਵ ਦੀ ਖੋਜ਼ ਕਰਦੇ ਹੋਏ ਵੇਦਾਂ ਦਾ ਅਧਿਅਨ ਤੇ ਪ੍ਰਚਾਰ ਕਰਦਿਆਂ ਮਹਾਰਿਸ਼ੀ ਦਯਾਨੰਦ ਦੀ ੳਪਾਧੀ ਪਾ ਗਏ।ਤੀਸਰੀ ਤੋਂ ਪੰਜ਼ਵੀਂ ਤੱਕ ਦੀਆਂ ਕਲਾਸਾਂ ‘ਚ ਭਾਸ਼ਣ ਪ੍ਰਤੀਯੋਗਿਤਾ, ਆਰਿਆ ਸਮਾਜ ਦੇ ਨਿਯਮ ਲਿਖਣ ਕੀ ਪ੍ਰਤੀਯੋਗਿਤਾ, ਪੋਸਟਰ ਬਨਉਣ ਤੇ ਮਹਾਰਿਸ਼ੀ ਦੁਆਰਾ ਰਚਿਤ ਗ੍ਰੰਥ ‘ਸਤਿਆਰਥ ਪ੍ਰਕਾਸ਼’ ‘ਤੇ ਆਧਾਰਿਤ ਪ੍ਰਸ਼ਨੋਤਰੀ ਪ੍ਰਤਿਯੋਗਿਤਾ ਕਰਵਾਈ ਗਈ।
Check Also
ਆਰ.ਆਰ.ਆਰ ਕੰਪਨੀ ਨਾਲ ਠੋਸ ਕਚਰਾ ਇਕੱਠਾ ਕਰਨ ਸਬੰਧੀ ਸਮੀਖਿਆ ਮੀਟਿੰਗ
ਅੰਮ੍ਰਿਤਸਰ, 30 ਜਨਵਰੀ (ਜਗਦੀਪ ਸਿੰਘ) – ਕਮਿਸ਼ਨਰ, ਨਗਰ ਨਿਗਮ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਨਿਰਦੇਸ਼ਾਂ ਅਨੁਸਾਰ …
Punjab Post Daily Online Newspaper & Print Media