ਅੰਮ੍ਰਿਤਸਰ, 6 ਮਾਰਚ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਦੇ ਪੀ.ਜੀ ਵਿਭਾਗ ਹੋਮ ਸਾਇੰਸ ਐਂਡ ਫੈਸ਼ਨ ਡਿਜ਼ਾਇਨ ਅਤੇ ਬੀ.ਵਾਕ
ਬਿਊਟੀ ਐਂਡ ਫਿਟਨੈਸ ਦੀਆਂ ਵਿਦਿਆਰਥਣਾਂ ਵੱਲੋਂ ਇੱਕ ਫੂਡ ਫੈਸਟ ਕਰਵਾਇਆ ਗਿਆ।ਜਿਸ ਵਿੱਚ ਫੈਕਲਟੀ ਦੇ ਮਾਰਗਦਰਸ਼ਨ ਰਾਹੀਂ ਵਿਦਿਆਰਥਣਾਂ ਨੇ ਆਪਣੀ ਰਸੋਈ ਦੀ ਕਲਾਕਾਰੀ ਪੇਸ਼ ਕਰਦੇ ਹੋਏ ਕੋਨ ਪੀਜ਼ਾ, ਮੋਮੋਜ਼, ਫੈਂ੍ਰਕੀ, ਚਟਪਟੀ ਟੋਕਰੀ, ਵੈਫਾਲ ਅਤੇ ਫਰੂਟ ਕ੍ਰੀਮ ਵਰਗੇ ਵੱਖ-ਵੱਖ ਖਾਦ-ਪਦਾਰਥ ਬਣਾ ਕੇ ਪੇਸ਼ ਕੀਤੇ।
ਇਸ ਫੈਸਟ ਦਾ ਉਦਘਾਟਨ ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਕੀਤਾ।ਆਪਣੇ ਸੰਬੋਧਨ ਵਿੱਚ ਪ੍ਰਿੰਸੀਪਲ ਡਾ. ਵਾਲੀਆ ਨੇ ਪ੍ਰੋਗਰਾਮ ਦੇ ਆਯੋਜਨ ਦੇ ਲਈ ਵਿਦਿਆਰਥਣਾਂ ਅਤੇ ਸਟਾਫ਼ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਆਯੋਜਨ ਵਿਦਿਆਰਥਣਾਂ ਵਿੱਚ ਵਿਭਿੰਨ ਸਥਾਨਕ ਭੋਜਨ ਦੇ ਪੋਸ਼ਟਿਕ ਮੁੱਲਾਂ ਦੇ ਬਾਰੇ ਵਿੱਚ ਜਾਗੂਰਕਤਾ ਵਧਾਉਣ ਵਿਚ ਮਦਦਗਾਰ ਸਾਬਿਤ ਹੁੰਦੇ ਹਨ।
ਇਸ ਮੌਕੇ ਪੋ੍ਰ. ਕਿਰਨ ਗੁਪਤਾ, ਪੋ੍ਰ. ਕਮਾਇਨੀ, ਡਾ. ਬੀਨੂ ਕਪੂਰ, ਪੋ੍ਰ. ਇਸ਼ਵਿੰਦਰ, ਪੋ੍ਰ. ਦੇਵਿਕਾ, ਪੋ੍ਰ. ਅਮਰਪ੍ਰੀਤ, ਪੋ੍ਰ. ਸੋਨਾਲੀ ਆਦਿ ਮੌਜ਼ੂਦ ਸਨ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media