Tuesday, September 22, 2026

ਬਿਨ੍ਹਾਂ ਮਕਸਦ ਤੋਂ ਸੇਵਾ ਕਰੋ ਤਾਂ ਫਲ ਮਿਲੇਗਾ – ਬਾਬਾ ਬਾਲਕ ਦਾਸ

ਭੀਖੀ, 5 ਮਾਰਚ (ਕਮਲ ਜ਼ਿੰਦਲ) – ਸਥਾਨਕ ਡੇਰਾ ਬਾਬਾ ਗੁੱਦੜ ਸ਼ਾਹ ਜੀ ਦੇ ਗੱਦੀ ਨਸ਼ੀਨ ਬਾਬਾ ਬਾਲਕ ਦਾਸ ਵਲੋਂ ਸੰਗਤ ਦੇ ਸਹਿਯੋਗ ਸਦਕਾ ਡੇਰੇ ਦੇ ਮੁੱਖ ਪ੍ਰਵੇਸ਼ ਦੁਆਰ ਦੇ ਨਵੀਨੀਕਰਨ ਦੀ ਸੇਵਾ ਸ਼ੁਰੂ ਕਰਨ ਮੌਕੇ ਡੇਰੇ ਅੱਗੇ ਬਣੇ ਸਟੇਡੀਅਮ ਵਿੱਚ ਪਿੱਪਲ ਦੇ ਦਰੱਖਤ ਦਾ ਪੌਦਾ ਲਗਾਇਆ ਗਿਆ।ਉਹਨਾਂ ਕਿਹਾ ਕਿ ਮਨੁੱਖ ਨੂੰ ਸੇਵਾ ਬਿਨ੍ਹਾਂ ਕਿਸੇ ਭਾਵਨਾ ਤੋਂ ਕਰਨੀ ਚਾਹੀਦੀ ਹੈ, ਜਿਸ ਦਾ ਫਲ ਉਸਨੂੰ ਜਰੂਰ ਪ੍ਰਾਪਤ ਹੁੰਦਾ ਹੈ।ਸਾਡੇ ਜੀਵਨ ਨੂੰ ਸੁਖਾਲਾ ਤੇ ਵਾਤਾਵਰਨ ਨੂੰ ਸਾਫ ਰੱਖਣ ਲਈ ਹਰ ਇੱਕ ਨੂੰ ਦਰੱਖਤ ਜਰੂਰ ਲਗਾਉਣੇ ਚਾਹੀਦੇ ਹਨ।
ਇਸ ਮੌਕੇ ਅੰਗਰੇਜ਼ ਸਿੰਘ ਗੇਜ਼ੀ, ਮੱਖਣ ਸਿੰਘ ਮਾਨ, ਰਣਜੀਤ ਸਿੰਘ ਕੱਪੀ, ਮਨਪ੍ਰੀਤ ਸਿੰਘ, ਬਲਜਿੰਦਰ ਸਿੰਘ ਢੀਂਡਸਾ, ਹਰਭਜਨ ਵੈਦਮਾਨ, ਸਤਗੁਰ ਬੱਗੀ, ਲਛਮਣ ਰਾਮ, ਹਰਬੰਸ ਸਿੰਘ, ਗੁਰਵਿੰਦਰ ਸਿੰਘ ਚਹਿਲ, ਲਾਭ ਸਿੰਘ ਆਦਿ ਹਾਜ਼ਰ ਸਨ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …