ਸੰਗਰੂਰ, 10 ਮਾਰਚ (ਜਗਸੀਰ ਲੌਂਗੋਵਾਲ) – ਵਰਲਡ ਕੈਂਸਰ ਕੇਅਰ ਇੰਗਲੈਂਡ ਦੇ ਗਲੋਬਲ ਅੰਬੈਸਡਰ ਅਤੇ ਲੰਬੇ ਸਮੇਂ ਤੋਂ ਕੈਂਸਰ ਦੀ ਰੋਕਥਾਮ ਲਈ ਆਪਣਾ
ਯੋਗਦਾਨ ਕਰ ਰਹੇ ਕੁਲਵੰਤ ਸਿੰਘ ਧਾਲੀਵਾਲ ਵਲੋਂ ਐਸ.ਬੀ.ਆਈ ਕਾਰਡ ਦਾ ਸਪੋਂਸਰਡ ਕੈਂਸਰ ਕੈਂਪ ਸਲਾਈਟ ਲੌਂਗੋਵਾਲ ਵਿਖੇ 15 ਮਾਰਚ ਨੂੰ ਲਗਾਇਆ ਜਾ ਰਿਹਾ ਹੈ।ਇਸ ਵਿੱਚ ਮਾਹਿਰ ਡਾਕਟਰਾਂ ਦੀ ਟੀਮ ਮੁਫਤ ਮਰੀਜ਼ਾਂ ਦੀ ਜਾਂਚ ਅਤੇ ਟੈਸਟ ਕਰੇਗੀ।ਕੈਂਪ ਦੌਰਾਨ ਸ਼ੂਗਰ, ਬੀ.ਪੀ, ਔਰਤਾਂ ਦੀ ਛਾਤੀ ਲਈ ਮੈਮੋਗਰਾਫੀ, ਬੱਚੇਦਾਨੀ ਲਈ ਪੈਪ ਸਮੀਰ ਟੈਸਟ, ਗਦੂਦਾਂ ਦੀ ਜਾਂਚ ਲਈ ਪੀ.ਐਸ.ਏ ਟੈਸਟ, ਮੂੰਹ, ਗਲੇ ਅਤੇ ਹੱਡੀਆਂ ਆਦਿ ਦੀ ਜਾਂਚ ਲਈ ਟੈਸਟ ਫ੍ਰੀ ਕੀਤੇ ਜਾਣਗੇ।ਲਾਗਲੇ ਪਿੰਡਾਂ ਦੁੱਗਾਂ, ਕੁੰਨਰਾਂ, ਕਿਲਾ ਭਰੀਆਂ, ਲੌਂਗੋਵਾਲ, ਸ਼ੇਰੋ ਅਤੇ ਮੰਡੇਰਾ ਦੇ ਲੋਕਾਂ ਨੂੰ 15 ਮਾਰਚ ਨੂੰ ਸਲਾਈਟ ਦੇ ਹੈਲਥ ਸੈਂਟਰ ਵਿਖੇ ਸਵੇਰੇ 10.00 ਤੋਂ ਸ਼ਾਮ 4.00 ਵਜੇ ਤੱਕ ਇਸ ਕੈਂਪ ਵਿੱਚ ਪੁੱਜ ਕੇ ਜਾਂਚ ਕਰਵਾਉਣ ਦੀ ਅਪੀਲ ਕੀਤੀ ਹੈ।
Check Also
ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ
ਅੰਮ੍ਰਿਤਸਰ, 25 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …
Punjab Post Daily Online Newspaper & Print Media