ਸੰਗਰੂਰ, 10 ਮਾਰਚ (ਜਗਸੀਰ ਲੌਂਗੋਵਾਲ) – ਭਾਰਤੀ ਖੁਰਾਕ ਨਿਗਮ ਵਲੋਂ ਕਣਕ ਅਤੇ ਝੋਨੇ ਦੀ ਪਿਛਲੇ 3 ਸਾਲਾਂ ਤੋਂ ਆੜ੍ਹਤ ਅਤੇ ਮਜ਼ਦੂਰੀ ਦੀ ਅਦਾਇਗੀ ਪੰਜਾਬ ਖੇਤੀਬਾੜੀ ਨਿਯਮਾਂ ਮੁਤਾਬਿਕ 2.5% ਜੋ ਕਿ 53 ਰੁਪਏ ਬਣਦੀ ਹੈ ਦੀ ਥਾਂ 45 ਰੁਪਏ 38 ਪੈਸੇ ਦਿੱਤੇ ਜਾ ਰਹੇ ਹਨ।ਇਸੇ ਤਰ੍ਹਾਂ ਜੋ ਮਜ਼ਦੂਰ ਦੀ ਮਜ਼ਦੂਰੀ ਪ੍ਰਤੀ ਬੋਰੀ ਸਾਡੇ 9 ਰੁਪਏ ਬਣਦੀ ਹੈ 7 ਰੁਪਏ ਦਿੱਤੀ ਜਾਂਦੀ ਹੈ।ਇਸ ਸਬੰਧੀ ਅੱਜ ਭਾਜਪਾ ਪੰਜਾਬ ਦੀ ਸੀਨੀਅਰ ਲੀਡਰਸ਼ਿਪ ਅਸ਼ਵਨੀ ਸ਼ਰਮਾ ਵਿਧਾਇਕ ਪਠਾਨਕੋਟ, ਰਾਕੇਸ਼ ਰਾਠੌਰ ਜਨਰਲ ਸੈਕਟਰੀ ਪੰਜਾਬ, ਰਣਧੀਰ ਸਿੰਘ ਕਲੇਰ ਮੀਤ ਪ੍ਰਧਾਨ ਭਾਜਪਾ ਕਿਸਾਨ ਮੋਰਚਾ ਪੰਜਾਬ ਦੀ ਰਹਿਨੁਮਾਈ ਵਿੱਚ ਆੜਤੀ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਰਵਿੰਦਰ ਸਿੰਘ ਚੀਮਾ ਦੀ ਅਗਵਾਈ ਵਿੱਚ ਇੱਕ ਡੈਪੂਟੇਸ਼ਨ ਦੀ ਮੀਟਿੰਗ ਕੇਂਦਰੀ ਖੁਰਾਕ ਮੰਤਰੀ ਪੀਯੂਸ਼ ਗੋਇਲ ਨਾਲ਼ ਹੋਈ।ਜਿਸ ਵਿੱਚ ਦੱਸਿਆ ਗਿਆ ਕਿ ਸਾਲ 2020 ਤੋਂ ਪਹਿਲਾਂ ਕੇਂਦਰ ਸਰਕਾਰ ਮੰਡੀਆਂ ਵਿੱਚ ਆੜ੍ਹਤ ਅਤੇ ਮਜ਼ਦੂਰੀ ਪੰਜਾਬ ਖੇਤੀਬਾੜੀ ਕਾਨੂੰਨ ਅਨੁਸਾਰ ਦਿਆ ਕਰਦੀ ਸੀ, ਪਰ 2020 ਤੋਂ ਬਾਅਦ ਵੱਖਰੇ ਢੰਗ ਨਾਲ ਫਿਕਸ ਕਰ ਦਿੱਤਾ ਗਿਆ ਹੈ।ਐਸੋਸੀਏਸ਼ਨ ਵਲੋਂ ਦੱਸਿਆ ਗਿਆ ਕਿ ਇਸ ਨਾਲ ਭਾਵੇਂ ਹਰ ਸਾਲ ਮਹਿੰਗਾਈ ਦਰ ਵਧਦੀ ਹੈ।ਪਰ ਆੜਤੀਆਂ ਦੀ ਆੜ੍ਹਤ ਵਿੱਚ ਵਾਧਾ ਬੰਦ ਹੋ ਗਿਆ ਹੈ।ਪ੍ਰਧਾਨ ਚੀਮਾ ਅਤੇ ਸੂਬਾਈ ਆੜਤੀ ਆਗੂਆਂ ਵਲੋਂ ਮੰਗ ਕੀਤੀ ਗਈ ਕਿ ਜੋ ਵੀ ਪਿਛਲੇ ਤਿੰਨ ਸਾਲ ਦਾ ਬਕਾਇਆ ਹੈ, ਜਾਰੀ ਕੀਤਾ ਜਾਵੇ ਤੇ ਅੱਗੇ ਲਈ ਅਜਿਹੀ ਕੋਈ ਕਟੌਤੀ ਨਾ ਕੀਤੀ ਜਾਵੇ।
ਮੰਤਰੀ ਪੀਊਸ਼ ਗੋਇਲ ਵਲੋਂ ਮਜ਼ਦੂਰੀ ਵਿੱਚ ਹੋ ਰਹੀ ਗਲਤੀ ਨੂੰ ਤੁਰੰਤ ਠੀਕ ਕਰਨ ਦੇ ਆਦੇਸ਼ ਦਿੱਤੇ ਗਏ ਅਤੇ ਆੜ੍ਹਤ ਬਾਰੇ ਕੇਂਦਰੀ ਵਿੱਤ ਵਿਭਾਗ ਤੋਂ ਮਨਜ਼ੂਰੀ ਲੈਣ ਲਈ ਕੁੱਝ ਸਮਾਂ ਮੰਗਿਆ ਗਿਆ ਹੈ।
ਇਸ ਸਮੇਂ ਜਸਵਿੰਦਰ ਸਿੰਘ ਰਾਣਾ, ਰਜਿੰਦਰ ਕੁਮਾਰ ਅਰੋੜਾ, ਪੁਨੀਤ ਕੁਮਾਰ ਜੈਨ, ਰਾਮ ਅਵਤਾਰ ਤਾਇਲ, ਹਰਸ਼ ਕੁਮਾਰ, ਖੁਰਾਕ ਸਕੱਤਰ ਸੰਜੀਵ ਕੁਮਾਰ ਚੋਪੜਾ,ਭਾਰਤੀ ਖੁਰਾਕ ਨਿਗਮ ਦੇ ਸੀਐਮਡੀ ਅਸ਼ੋਕ ਕੁਮਾਰ ਮੀਨਾ ਅਤੇ ਭਾਰਤੀ ਖੁਰਾਕ ਨਿਗਮ ਅਤੇ ਕੇਂਦਰੀ ਖੁਰਾਕ ਵਿਭਾਗ ਦੇ ਹੋਰ ਉਚ ਅਧਿਕਾਰੀ ਵੀ ਸ਼ਾਮਲ ਸਨ।ਇਹ ਮੀਟਿੰਗ ਲਗਾਤਾਰ ਦੋ ਦਿਨ ਚਲਦੀ ਰਹੀ ਅਤੇ ਸਾਰੇ ਪਹਿਲੂਆਂ ਤੋਂ ਬਰੀਕੀ ਨਾਲ ਘੋਖ ਪੜਤਾਲ ਕਰਨ ਉਪਰੰਤ ਹੀ ਆੜਤ ਅਤੇ ਮਜ਼ਦੂਰੀ ‘ਚ ਹੋ ਰਹੀਆਂ ਤਰੁੱਟੀਆਂ ਦਰੁੱਸਤ ਕਰਨ ਦਾ ਫੈਸਲਾ ਕੀਤਾ ਗਿਆ।
Check Also
ਮਹਿਲਾ ਸਰਪੰਚ ਅੱਗੇ ਹੋ ਕੇ ਕੰਮ ਕਰਨ ਸਰਕਾਰ ਉਹਨਾਂ ਦੇ ਨਾਲ ਹੈ – ਈ.ਟੀ.ਓ
ਜੰਡਿਆਲਾ ਗੁਰੂ, 2 ਦਸੰਬਰ (ਪੰਜਾਬ ਪੋਸਟ ਬਿਊਰੋ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਰਾਜ …