Tuesday, August 4, 2026

ਧਾਰਮਿਕ ਸਥਾਨਾਂ ‘ਤੇ ਜਾਣ ਵਾਲੇ ਵਾਹਣ ਚਾਲਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਦਿੱਤੀ ਜਾਣਕਾਰੀ

ਅੰਮ੍ਰਿਤਸਰ, 22 ਮਾਰਚ (ਸੁਖਬੀਰ ਸਿੰਘ) – ਟ੍ਰੈਫਿਕ ਐਜੂਕੇਸ਼ਨ ਸੈਲ ਦੇ ਇੰਚਾਰਜ਼ ਐਸ.ਆਈ ਦਲਜੀਤ ਸਿੰਘ ਅਤੇ ਉਹਨਾਂ ਦੀ ਟੀਮ ਵਲੋਂ ਵੇਰਕਾ ਬਾਈਪਾਸ ਕੋਲ ਹੋਲਾ ਮੁਹੱਲੇ ‘ਤੇ ਸ੍ਰੀ ਅਨੰਦਪੁਰ ਸਾਹਿਬ ਅਤੇ ਹੋਰ ਧਾਰਮਿਕ ਸਥਾਨਾਂ ਨੂੰ ਜਾਂਦੇ ਵਾਹਣਾਂ ਟਰੈਕਟਰ ਟਰਾਲੀ, ਕਾਰਾਂ, ਜੀਪਾਂ ਅਤੇ ਮੋਟਰਸਾਈਕਲ ਆਦਿ ਨੂੰ ਰੋਕ ਕੇ ਸੰਗਤਾਂ ਨੂੰ ਟਰੈਫਿਕ ਨਿਯਮਾਂ ਬਾਰੇ ਜਾਗਰੂਕ ਕੀਤਾ ਗਿਆ।ਉਨਾਂ ਸਮਝਾਇਆ ਕਿ ਵਾਹਣ ਚਾਲਕ ਆਪਣੇ ਵਾਹਣ ਨੂੰ ਹੋਲੀ ਚਲਾਉਣ।ਹਮੇਸ਼ਾਂ ਖੱਬੇ ਪਾਸੇ ਪਾਸੇ ਇੱਕ ਲੇਨ ਵਿਚ ਚੱਲਣ।ਉਹ ਆਪਣੇ ਅੱਗੇ ਜਾਂਦੇ ਵਹੀਕਲ ਨੂੰ ਓਵਰਟੇਕ ਨਾ ਕਰਨ ਤਾਂ ਜੋ ਹਾਦਸੇ ਤੋਂ ਬਚਿਆ ਜਾ ਸਕੇ।ਐਸ.ਆਈ ਦਲਜੀਤ ਸਿੰਘ ਵਲੋਂ ਹੁੱਲੜਬਾਜ਼ੀ ਕਰਦੇ ਜਾਂਦੇ ਨੌਜਵਾਨਾਂ ਨੂੰ ਵੀ ਸਮਝਾਇਆ ਕਿ ਧਾਰਮਿਕ ਸਥਾਨਾਂ ‘ਤੇ ਸਹੀ ਤਰੀਕੇ ਨਾਲ ਵਾਹਣ ਚਲਾ ਕੇ ਜਾਣ ਅਤੇ ਉਹ ਕਿਸੇ ਅਨਜਾਣ ਵਿਅਕਤੀ ਪਾਸੋਂ ਕਿਸੇ ਵੀ ਤਰਾਂ ਦਾ ਪ੍ਰਸ਼ਾਦ ਜਾਂ ਕੋਈ ਹੋਰ ਵੀ ਚੀਜ਼ ਲੈ ਕੇ ਨਾ ਖਾਣ।

Check Also

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 5 ਅਗਸਤ ਨੂੰ

ਅੰਮ੍ਰਿਤਸਰ, 4 ਅਗਸਤ (ਸੁਖਬੀਰ ਸਿੰਘ) – ਡਾ. ਰੁਪਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ)-ਕਮ-ਮੁੱਖ …