ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਬੀਬੀ ਕੋਲਾ ਜੀ ਚੈਰੀਟੇਬਲ ਹਸਪਤਾਲ ਤਰਨਤਾਰਨ ਰੋਡ ਵਿਖੇ ਕੈਂਸਰ ਅਤੇ ਦੰਦਾਂ ਦਾ ਫ੍ਰੀ ਮੈਡੀਕਲ ਚੈਕਅੱਪ ਕੈਂਪ ਦਾ
ਆਯੋਜਨ 31 ਮਾਰਚ ਦਿਨ ਐਤਵਾਰ ਸਵੇਰੇ 10.00 ਤੋਂ 3.00 ਵਜੇ ਤੱਕ ਲਗਾਇਆ ਜਾਵੇਗਾ।ਹਸਪਤਾਲ ਦੇ ਚੇਅਰਮੈਨ ਭਾਈ ਗੁਰਇਕਬਾਲ ਸਿੰਘ ਤੇ ਮੈਨੇਜਿੰਗ ਡਾਇਰੈਕਟਰ ਹਰਵਿੰਦਰਪਾਲ ਸਿੰਘ ਲਿਟਲ ਨੇ ਦੱਸਿਆ ਹੈ ਕਿ ਕੈਂਪ ਦੋਰਾਨ ਮਾਹਿਰ ਡਾਕਟਰਾਂ ਵਲੋਂ ਦੰਦਾਂ ਦਾ ਚੈਕਅਪ ਕੀਤਾ ਜਾਵੇਗਾ ਅਤੇ ਉਚੇਚੇ ਤੌਰ ‘ਤੇ ਐਚ.ਸੀ.ਜੀ ਕੈਂਸਰ ਹਸਪਤਾਲ ਜੈਪੁਰ ਤੋਂ ਕੈਂਸਰ ਦੇ ਮਾਹਿਰ ਡਾ. ਜਤਿੰਦਰ ਪਹਿਲਜਾਨੀ ਐਮ.ਬੀ.ਬੀ.ਐਸ ਐਮ.ਡੀ ਡੀ.ਐਮ.ਓਨਕੋਲੋਜੀ ਦੀ ਕੈਂਸਰ ਚੈਕਅਪ ਟੀਮ ਦੁਆਰਾ ਕੈਂਸਰ ਦੇ ਮਰੀਜ਼ਾਂ ਨਾਲ ਕੌਂਸਲਿੰਗ ਕੀਤੀ ਜਾਵੇਗੀ।
ਇਸ ਮੋਕੇ ਕੰਵਲਜੀਤ ਸਿੰਘ ਭਾਟੀਆ ਮੈਂਬਰ, ਪਰਮਜੀਤ ਸਿੰਘ ਮੇਨੈਜਰ, ਦਲਬੀਰ ਸਿੰਘ, ਗਗਨਦੀਪ ਸਿੰਘ, ਗੁਰਪ੍ਰੀਤ ਸਿੰਘ ਚਾਹ, ਸੁਰਿੰਦਰ ਸਿੰਘ ਰਿੰਕੂ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ।
Check Also
ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ
ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …
Punjab Post Daily Online Newspaper & Print Media