Thursday, July 3, 2025
Breaking News

ਚੀਫ ਖਾਲਸਾ ਦੀਵਾਨ ਇੰਸਟੀਟਿਊਟ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ

ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਚੀਫ ਖਾਲਸਾ ਦੀਵਾਨ ਇੰਸਟੀਟਿਊਟ ਆਫ ਮੈਨੇਜਮੈਂਟ ਐਂਡ ਟੈਕਨੋਲੋਜੀ ਵਲੋਂ ਕੋਕਾ ਕੋਲਾ ਪਲਾਂਟ ਦੀ ਅਕਾਦਮਿਕ ਫੇਰੀ ਦਾ ਆਯੋਜਨ ਕੀਤਾ ਗਿਆ।ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਕਲਾਸ ਦੇ ਪਾਠਕ੍ਰਮ ਵਿੱਚ ਦਰਸਾਏ ਗਏ ਉਹਨਾਂ ਦੇ ਅਧਿਐਨ ਦੇ ਵੱਖ-ਵੱਖ ਵਿਸ਼ਾ ਅਧਾਰਿਤ ਸੰਕਲਪਾਂ ਦੇ ਵਿਹਾਰਕ ਪ੍ਰਭਾਵ ਬਾਰੇ ਜਾਣੂ ਕਰਵਾਉਣਾ ਹੈ।ਪ੍ਰਿ੍ਰੰਸੀਪਲ ਡਾ. ਸੁਦੇਸ਼ ਕੁਮਾਰ ਅਨੁਸਾਰ ਕਾਮਰਸ ਅਤੇ ਮੈਨੇਜਮੈਂਟ ਵਿਭਾਗ ਦੇ ਵਿਦਿਆਰਥੀਆਂ ਅਤੇ ਸਟਾਫ ਨੇ ਕੋਕਾ-ਕੋਲਾ ਪਲਾਂਟ ਦੇ ਵੱਖ-ਵੱਖ ਵਿਭਾਗਾਂ ਦਾ ਦੌਰਾ ਕੀਤਾ ਅਤੇ ਪਲਾਂਟ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੇ ਵੱਖ-ਵੱਖ ਕੰਮਾਂ ਤੇ ਕਾਰਜਸ਼ੀਲ ਪ੍ਰਕਿਰਿਆਂਵਾਂ ਬਾਰੇ ਜਾਣਿਆ।ਵਿਦਿਆਰਥੀਆਂ ਨੂੰ ਮੁੱਖ ਉਤਪਾਦਨ ਯੂਨਿਟ ਵਿੱਚ ਲਿਜਾਇਆ ਗਿਆ, ਜਿਥੇ ਪਹਿਲਾਂ ਵਿਦਿਆਰਥੀਆਂ ਨੇ ਵੱਖ-ਵੱਖ ਯੂਨਿਟਾਂ ਵਿੱਚ ਨਿਰਮਿਤ ਹੋ ਰਹੀਆਂ ਕੱਚ ਅਤੇ ਪਲਾਸਟਿਕ ਦੀਆਂ ਬੋਤਲਾਂ ਦਾ ਨਿਰਮਾਣ ਦੇਖਿਆ।ਵਿਦਿਆਰਥੀਆਂ ਨੇ ਇਹ ਵੀ ਜਾਣਿਆ ਕਿ ਪਾਣੀ ਕਿਵੇਂ ਸ਼ੁੱਧ ਹੁੰਦਾ ਹੈ, ਚੀਨੀ ਅਤੇ ਸੁਆਦ ਕਿਵੇਂ ਮਿਲਾਇਆ ਜਾਂਦਾ ਹੈ।ਬੋਤਲਾਂ ਭਰਨ ਵਾਲੇ ਸੈਕਸ਼ਨਾਂ ਅਤੇ ਪੈਕੇਜਿੰਗ ਯੂਨਿਟਾਂ ਦਾ ਵੀ ਚੱਕਰ ਲਾਇਆ ਗਿਆ।ਅੰਤ ‘ਚ ਵਿਦਿਆਰਥੀਆਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ।
ਪ੍ਰਿ੍ਰੰਸੀਪਲ ਡਾ. ਸੁਦੇਸ਼ ਕੁਮਾਰ ਅਤੇ ਮੈਂਬਰ ਇੰਚਾਰਜ਼ ਡਾ: ਤਰਵਿੰਦਰ ਸਿੰਘ ਚਾਹਲ ਨੇ ਵਿਦਿਆਰਥੀਆਂ ਅਤੇ ਸਟਾਫ਼ ਵਲੋਂ ਅਮਲੀ ਰੂਪ ‘ਚ ਗਿਆਨ ਪ੍ਰਾਪਤ ਕਰਨ ਲਈ ਸਹਿਯੋਗ ਵਾਸਤੇ ਸਿਖਲਾਈ ਮੈਨੇਜਰ ਕੋਕਾ ਕੋਲਾ ਪਲਾਂਟ ਅੰਮ੍ਰਿਤਸਰ ਦਾ ਧੰਨਵਾਦ ਕੀਤਾ।

Check Also

ਨਿਗਮ ਵਲੋਂ ਲਗਾਏ ਹਫਤਾਵਾਰ ਕੈਂਪਾਂ ਵਿੱਚ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ

200 ਦੇ ਕਰੀਬ ਪਾਣੀ ਅਤੇ ਸੀਵਰੇਜ ਦੇ ਨਜਾਇਜ਼ ਕਨੈਕਸ਼ਨ ਕੀਤੇ ਗਏ ਰੈਗੂਲਰ – ਵਧੀਕ ਕਮਿਸ਼ਨਰ …