Friday, July 5, 2024

ਕੁਇਜ਼ ਮੁਕਾਬਲਿਆਂ ‘ਚ ਨੀਰਜ਼ ਜ਼ਿੰਦਲ ਨੇ ਹਾਸਲ ਕੀਤਾ ਪਹਿਲਾ ਸਥਾਨ

ਭੀਖੀ, 12 ਅਪ੍ਰੈਲ (ਕਮਲ ਜ਼ਿੰਦਲ) – ਸੈਰ-ਸਪਾਟਾ ਮੰਤਰਾਲਾ ਭਾਰਤ ਸਰਕਾਰ ਵਲੋਂ ਨਵੰਬਰ 2023 ਵਿੱਚ ਯੁੁਵਾ ਸੈਰ-ਸਪਾਟਾ ਕਲੱਬ ਦੇ ਤਹਿਤ ਇੱਕ ਆਨਲਾਈਨ ਕੁੁਇਜ਼ ਮੁੁਕਾਬਲਾ ਕਰਵਾਇਆ ਗਿਆ।ਇਸ ਵਿੱਚ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਭੀਖੀ ਤੋਂ ਬਾਰਵੀਂ ਕਾਮਰਸ ਦੇ ਵਿਦਿਆਰਥੀ ਨੀਰਜ਼ ਜ਼ਿੰਦਲ ਪੁੱਤਰ ਸੁਭਾਸ਼ ਜ਼ਿੰਦਲ ਨੂੰ ਜੇਤੂ ਐਲਾਨਿਆ ਗਿਆ।ਇਸ ਵਿਦਿਆਰਥੀ ਨੂੰ ਇਨਾਮ ਦੇ ਰੂਪ ਵਿੱਚ ਤੋਹਫਾ ਅਤੇ ਸਰਟੀਫਿਕੇਟ ਦਿੱਤਾ ਗਿਆ।ਇਸ ਪ੍ਰਾਪਤੀ ‘ਤੇ ਸਕੂਲ ਮੈਨੇਜਮੈਂਟ ਪ੍ਰਧਾਨ ਸਤੀਸ਼ ਕੁਮਾਰ ਅਤੇ ਸਮੂਹ ਕਮੇਟੀ ਮੈਂਬਰਾਂ ਨੇ ਨੀਰਜ਼ ਜ਼ਿੰਦਲ ਨੂੰ ਵਧਾਈ ਦਿੱਤੀ।ਸਵੇਰ ਦੀ ਸਭਾ ਵਿੱਚ ਪ੍ਰਿੰਸੀਪਲ ਸੰਜੀਵ ਕੁੁਮਾਰ ਨੇ ਵਿਦਿਆਰਥੀ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …