Wednesday, July 3, 2024

ਸ਼੍ਰੀ ਰਾਮ ਨੌਮੀ ਉਤਸਵ ਸਬੰਧੀ ਕੱਢੀ ਵਿਸ਼ਾਲ ਝੰਡਾ ਸ਼ੋਭਾ ਯਾਤਰਾ

ਭੀਖੀ, 11 ਅਪ੍ਰੈਲ (ਕਮਲ ਜ਼ਿੰਦਲ) – ਸ਼੍ਰੀ ਸਨਾਤਨ ਧਰਮ ਭਾਰਤੀਆ ਮਹਾਂਵੀਰ ਦਲ ਸ਼੍ਰੀ ਹਨੂੰਮਾਨ ਮੰਦਰ ਕਮੇਟੀ ਭੀਖੀ ਵਲੋਂ ਸ਼੍ਰੀ ਰਾਮ ਨੌਮੀ ਉਤਸਵ ਦੇ ਸਬੰਧ ਵਿੱਚ ਸ਼੍ਰੀ ਬਾਲਾ ਜੀ ਦਾ ਝੰਡਾ ਮੰਦਰ ਵਿਖੇ ਲਹਿਰਾਉਣ ਉਪਰੰਤ ਸ਼ਹਿਰ ਵਿੱਚ ਵਿਸ਼ਾਲ ਝੰਡਾ ਸ਼ੋਭਾ ਯਾਤਰਾ ਕੱਢੀ ਗਈ।ਵਿਸ਼ਾਲ ਝੰਡਾ ਸ਼ੌਭਾ ਯਾਤਰਾ ਨੂੰ ਵਿੱਦਿਆ ਭਾਰਤੀ ਦੇ ਪ੍ਰਧਾਨ ਮਾ. ਸਤੀਸ਼ ਕੁਮਾਰ ਨੇ ਝੰਡੀ ਦਿਖਾ ਕੇ ਰਵਾਨਾ ਕੀਤਾ।ਇਹ ਸ਼ੋਭਾ ਯਾਤਰਾ ਸ਼ਹਿਰ ਦੀ ਪਰਿਕ੍ਰਮਾ ਕਰਦੀ ਹੋਈ ਮੰਦਰ ਵਿਖੇ ਸਮਾਪਤ ਹੋਈ।ਸ਼ਹਿਰ ਵਾਸੀਆਂ ਨੇ ਇਸ ਵਿੱਚ ਵੱਡੀ ਗਿਣਤੀ ‘ਚ ਉਤਸ਼ਾਹ ਨਾਲ ਭਾਗ ਲਿਆ।ਸ਼੍ਰੀ ਬਾਲਾ ਜੀ ਦਾ ਝੰਡਾ ਲਹਿਰਾਉਣ ਦੀ ਰਸਮ ਮੰਦਰ ਕਮੇਟੀ ਦੇ ਸਰਪ੍ਰਸਤ ਡਾ. ਰਾਜ ਕੁਮਾਰ ਗਰਗ, ਡਾ. ਗੌਰਵ ਗਰਗ ਡੈਂਟਿਸਟ ਸਰਜਨ ਅਤੇ ਆਈ ਸਰਜਨ ਡਾ. ਅਨਿਲ ਗਰਗ ਨੇ ਪਰਿਵਾਰ ਸਮੇਤ ਅਦਾ ਕੀਤੀ।ਸ਼੍ਰੀ ਹਨੂਮਾਨ ਚਾਲੀਸਾ ਦਾ ਪਾਠ ਵੀ ਕੀਤਾ ਗਿਆ।ਇਸ ਤੋਂ ਬਾਅਦ ਲੰਗਰ ਵੀ ਅਤੁੱਟ ਵਰਤਾਇਆ ਗਿਆ।
ਸ਼੍ਰੀ ਹਨੂੰਮਾਨ ਮੰਦਰ ਕਮੇਟੀ ਦੇ ਪ੍ਰਧਾਨ ਹਰਬੰਸ ਬਾਂਸਲ, ਸਰਪ੍ਰਸਤ ਸੁਰਿੰਦਰ ਕੁਮਾਰ (ਗੇਜਾ) ਅਤੇ ਰਾਜਿੰਦਰ ਬਾਂਸਲ ਮਿੱਠੂ ਨੇ ਦੱਸਿਆ ਕਿ ਇਸ ਝੰਡਾ ਰਸਮ ਦੇ ਨਾਲ ਹੀ ਕਥਾ ਦਾ ਸ਼ੁਭ ਆਰੰਭ ਹੋ ਗਿਆ।ਕਥਾ ਦੌਰਾਨ ਪ੍ਰਵਚਨ ਸਵਾਮੀ ਰਾਮ ਤੀਰਥ ਜੀ ਮਹਾਰਾਜ ਕਰਨਗੇ।ਉਨ੍ਹਾਂ ਦੱਸਿਆ ਕਿ 16 ਅਪ੍ਰੈਲ ਨੂੰ ਸਵੇਰੇ ਸ਼੍ਰੀ ਰਮਾਇਣ ਜੀ ਦਾ ਪਾਠ ਆਰੰਭ ਹੋਵੇਗਾ ਜਿਸ ਦਾ ਭੋਗ ਅਤੇ ਪੂਰਨ ਆਹੂਤੀ 17 ਅਪ੍ਰੈਲ ਨੂੰ ਪਾਈ ਜਾਵੇਗੀ।ਉਨ੍ਹਾਂ ਦੱਸਿਆ ਕਿ 17 ਅਪ੍ਰੈਲ ਰਾਤ ਨੂੰ ਸ਼੍ਰੀ ਬਾਲਾ ਜੀ ਦਾ ਗੁਣਗਾਨ ਕਰਨ ਲਈ ਰਜਿੰਦਰ ਗੋਇਲ ਅਤੇ ਨਿੱਕੀ ਗੋਇਲ ਟੀ.ਵੀ ਕਲਾਕਾਰ ਵਿਸੇਸ਼ ਤੌਰ ‘ਤੇ ਪੁੱਜਣਗੇ।ਪਵਨ ਕੁਮਾਰ ਠੇਕੇਦਾਰ, ਰਾਜੀਵ ਗਰਗ, ਜਤਿੰਦਰ ਕੁਮਾਰ ਵਿੱਕੀ, ਬਲਰਾਜ ਬਾਂਸਲ ਨੇ ਕਿਹਾ ਕਿ ਵਿਸ਼ਾਲ ਝੰਡਾ ਸ਼ੋਭਾ ਯਾਤਰਾ ਕੱਢਣ ਨਾਲ ਲੋਕਾਂ ਵਿੱਚ ਉਤਸ਼ਾਹ ਤੇ ਰੁਚੀ ਪੈਦਾ ਹੁੰਦੀ ਹੈ।ਇਸ ਮੌਕੇ ਦਿਨੇਸ਼ ਕੁਮਾਰ ਮਨਚੰਦਾ, ਸੁਰੇਸ਼ ਕੁਮਾਰ, ਸੁਸ਼ੀਲ ਜੈਨ, ਅਸ਼ੋਕ ਕੁਮਾਰ ਬਰਤਨ ਵਾਲੇ, ਰਤਨ ਲਾਲ ਜਿੰਦਲ, ਅਸ਼ੋਕ ਕੁਮਾਰ ਠੇਕੇਦਾਰ, ਨਿੰਦੀ ਜੂਸ ਵਾਲਾ, ਨਰੇਸ਼ ਚਪਟਾ, ਜੈਪਾਲ ਸ਼ੇਰੋਂ, ਪ੍ਰਿੰਸ ਬਾਂਸਲ ਅਤੇ ਪੰਡਤ ਪਵਿੱਤਰ ਸ਼ਰਮਾ ਵੀ ਹਾਜ਼ਰ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …