ਸੰਗਰੂਰ, 14 ਅਪ੍ਰੈਲ (ਜਗਸੀਰ ਲੌਂਗੋਵਾਲ) – ਭਾਰਤ ਰਤਨ, ਦੇਸ਼ ਦੇ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ 133ਵਾਂ ਜਨਮ ਦਿਹਾੜਾ ਸੀਟੂ
ਆਗੂਆਂ ਡਾਕਟਰ ਪ੍ਰਕਾਸ਼ ਸਿੰਘ ਬਰਮੀ ਮੀਤ ਪ੍ਰਧਾਨ ਪੰਜਾਬ ਮਨਰੇਗਾ ਮਜ਼ਦੂਰ ਯੂਨੀਅਨ ਅਤੇ ਰਾਜ ਜਸਵੰਤ ਤਲਵੰਡੀ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ।ਸੀਟੂ ਪੰਜਾਬ ਦੇ ਜਨਰਲ ਸਕੱਤਰ ਸਾਥੀ ਚੰਦਰ ਸ਼ੇਖਰ, ਸੀਟੂ ਪੰਜਾਬ ਦੇ ਮੀਤ ਪ੍ਰਧਾਨ ਦਲਜੀਤ ਕੁਮਾਰ ਗੋਰਾ ਨੇ ਸੰਬੋਧਨ ਕਰਦਿਆਂ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਜੀਵਨ ਅਤੇ ਦਲਿਤ ਲੋਕਾ ਲਈ ਕੀਤੇ ਕਾਰਜਾਂ ਦਾ ਜਿਕਰ ਕੀਤਾ।ਉਨਾਂ ਕੇਂਦਰ ਦੀ ਮੋਦੀ ਸਰਕਾਰ ਸਰਕਾਰ ਨੂੰ ਚੱਲਦਾ ਕਰਨ ਮਜ਼ਦੂਰਾਂ ਦੇ ਹਿੱਤਾਂ ਦੀ ਰਾਖੀ ਕਰਨ ਅਤੇ ਸੰਵਿਧਾਨ ਨੂੰ ਬਚਾਉਣ ਲਈ ਅਹਿਦ ਕੀਤਾ ਅਤੇ ਧਰਮ ਨਿਰਪੱਖ ਪਾਰਟੀਆਂ ਨੂੰ ਜਿਤਾਉਣ ਦੀ ਅਪੀਲ ਕੀਤੀ।
ਇਸ ਮੌਕੇ ਰੁਲਦਾ ਸਿੰਘ ਗੋਬਿੰਦਗੜ੍ਹ, ਗੋਲਾ ਸਿਬੀਆ, ਕਰਨੈਲ ਸਿੰਘ ਦੱਧਾਹੂਰ, ਕਰਨੈਲ ਸਿੰਘ ਬੱਸੀਆਂ, ਗੁਰਦੀਪ ਸਿੰਘ, ਡਾਕਟਰ ਕਰਮ ਚੰਦ ਬੁਰਜ ਹਕੀਮਾਂ, ਸੰਨੀ ਰਾਏਕੋਟ, ਪ੍ਰਿਤਪਾਲ ਬਿੱਟਾ, ਸੰਤੋਖ ਸਿੰਘ ਹਲਵਾਰਾ, ਗੁਰਪ੍ਰੀਤ ਟੂਸੇ, ਸੁਨੀਲ ਸੁਧਾਰ, ਭੋਲਾ ਕਲਸੀਆਂ, ਰਾਜੂ ਨੂਰਪੁਰਾ, ਰਣਜੀਤ ਦੱਧਾਹੂਰ, ਆਗੂ ਬੌਬੀ ਗਿੱਲ ਅਤੇ ਮਿੰਟੂ ਨਾਹਰ ਨੇ ਵੀ ਸੰਬੋਧਨ ਕੀਤਾ।
Check Also
ਮਿਉਂਸਿਪਲ ਕਾਰਪੋਰੇਸ਼ਨ ਵਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ ਗੈਰ-ਕਾਨੂੰਨੀ ਸੰਡੇ ਬਜ਼ਾਰ ਖਿਲਾਫ਼ ਕਾਰਵਾਈ
ਅੰਮ੍ਰਿਤਸਰ, 15 ਜੂਨ (ਜਗਦੀਪ ਸਿੰਘ) – ਮਿਉਂਸਿਪਲ ਕਾਰਪੋਰੇਸ਼ਨ ਅੰਮ੍ਰਿਤਸਰ ਵੱਲੋਂ ਸੈਲੀਬ੍ਰੇਸ਼ਨ ਮਾਲ ਤੋਂ ਚੌਂਕ ਤੱਕ …
Punjab Post Daily Online Newspaper & Print Media