ਸੰਗਰੂਰ, 14 ਅਪ੍ਰੈਲ (ਜਗਸੀਰ ਲੌਂਗੋਵਾਲ) – ਖਾਲਸਾ ਸਥਾਪਨਾ ਦਿਵਸ ਅਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਸਥਾਨਕ ਲਾਈਫ ਗਾਰਡ ਨਰਸਿੰਗ ਕਾਲਜ ਵਿਖੇ ਧੀ ਪੰਜਾਬਣ ਮੰਚ ਸੰਗਰੂਰ ਵਲੋਂ ਵਿਸਾਖੀ ਮੇਲਾ ਲਗਾਇਆ ਗਿਆ, ਜਿਸ ਦੌਰਾਨ ਨੰਨੇ ਮੁੰਨੇ ਬੱਚਿਆਂ ਵਲੋਂ ਗਿੱਧਾ ਅਤੇ ਭੰਗੜਾ ਪਾ ਕੇ ਆਪਣੀ ਕਲਾ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ।ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਸੰਦੀਪ ਬਾਂਸਲ ਮੋਨੂੰ ਚੌਧਰੀ ਚੇਅਰਮੈਨ ਸਰਕਾਰੀ ਆਈ.ਟੀ.ਆਈ ਨੇ ਸ਼ਿਰਕਤ ਕੀਤੀ।ਪ੍ਰਧਾਨਗੀ ਉੱਘੀ ਸਮਾਜ ਸੇਵਿਕਾ ਨਾਮਵਰ ਸਖਸ਼ੀਅਤ ਪ੍ਰੀਤੀ ਮਹੰਤ ਵਲੋਂ ਕੀਤੀ ਗਈ।ਉਨ੍ਹਾਂ ਨਾਲ ਪ੍ਰਧਾਨਗੀ ਮੰਡਲ ਵਿੱਚ ਪੰਜਾਬ ਵੇਅਰ ਹਾਊਸ ਕੰਨਟੇਨਰ ਕਾਰਪੋਰੇਸ਼ਨ ਦੇ ਚੇਅਰਮੈਨ ਸਤਿੰਦਰ ਸਿੰਘ ਚੱਠਾ ਵਿਸੇਸ਼ ਮਹਿਮਾਨ ਦੇ ਤੌਰ ‘ਤੇ ਪਹੁੰਚੇ ਅਤੇ ਫਿਲਮਾਂ ਦੇ ਨਾਮਵਰ ਅਦਾਕਾਰ ਅਤੇ ਪੁਲਿਸ ਇੰਸਪੈਕਟਰ ਹਰਸ਼ਜੋਤ ਕੌਰ ਮੌਜ਼ੂਦ ਸਨ।
ਮੰਚ ਮੈਂਬਰ ਸਵਾਮੀ ਰਵਿੰਦਰ ਗੁਪਤਾ ਦੀ ਯਾਦ ਨੂੰ ਸਮਰਪਿਤ ਸਮਾਗਮ ਦੌਰਾਨ ਮੰਚ ਸੰਚਾਲਨ ਉੱਘੀ ਕਲਾਕਾਰ ਬਲਜੀਤ ਸ਼ਰਮਾ ਅਤੇ ਜੀਤ ਹਰਜੀਤ ਵਲੋਂ ਕੀਤਾ ਗਿਆ।ਸਮਾਜ ਸੇਵਾ ਨੂੰ ਸਮਰਪਿਤ ਸੰਗਰੂਰ ਸੋਸ਼ਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਅਤੇ ਸੂਬਾਈ ਪੈਨਸ਼ਨਰ ਆਗੂ ਰਾਜ ਕੁਮਾਰ ਅਰੋੜਾ ਨੇ ਖਾਲਸਾ ਸਾਜਨਾ ਦਿਵਸ ਅਤੇ ਵਿਸਾਖੀ ਦੇ ਪਵਿੱਤਰ ਦਿਹਾੜੇ ਦੀਆਂ ਵਧਾਈਆਂ ਦਿੱਤੀਆ।
ਉਘੀ ਸਮਾਜ ਸੇਵਿਕਾ ਪ੍ਰੀਤੀ ਮਹੰਤ ਵਲੋਂ ਸਮੇਂ ਸਮੇਂ ‘ਤੇ ਗਰੀਬ ਅਤੇ ਲੋੜਵੰਦਾਂ ਨੂੰ ਰਾਸ਼ਨ ਦੇਣ, ਗਰੀਬ ਲੜਕੀਆਂ ਦੀ ਸ਼ਾਦੀ ਅਤੇ ਵਿਧਵਾਵਾਂ ਨੂੰ ਸਿਲਾਈ ਮਸ਼ੀਨਾਂ ਵੰਡਣ, ਸ਼ਹਿਰ ਦੀਆਂ ਪ੍ਰਮੁੱਖ ਸਖਸ਼ੀਅਤ ਸੰਦੀਪ ਬਾਂਸਲ ਤੇ ਮੋਨੂੰ ਚੌਧਰੀ, ਐਫ.ਸੀ.ਆਈ ਮੁਲਾਜ਼ਮ ਯੂਨੀਅਨ ਦੇ ਕੌਮੀ ਪੱਧਰ ਦੇ ਆਗੂ ਅਤੇ ਸਮਾਜ ਸੇਵੀ ਸਤਿੰਦਰ ਸਿੰਘ ਚੱਠਾ ਤੋਂ ਇਲਾਵਾ ਨਾਮੀ ਕਲਾਕਾਰ ਅਤੇ ਇਮਾਨਦਾਰ ਤੇ ਮਿਹਨਤੀ ਅਧਿਕਾਰੀ ਪੁਲਿਸ ਇੰਸਪੈਕਟਰ ਹਰਸ਼ਜੋਤ ਕੌਰ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਗਿਆ।
ਸਮਾਗਮ ਦੌਰਾਨ ਆਯੋਜਨ ਕਵੀ ਦਰਬਾਰ ਵਿੱਚ ਮੋਹਣ ਸ਼ਰਮਾ, ਮੂਲ ਚੰਦ ਸ਼ਰਮਾ, ਬਲਜੀਤ ਸ਼ਰਮਾ, ਅਵਿਤਾ ਸ਼ਰਮਾ, ਜੀਤ ਹਰਜੀਤ, ਸੁਖਵਿੰਦਰ ਸਿੰਘ ਲੋਟੇ, ਜਸਵੀਰ ਕੌਰ ਬੱਦਰਾ, ਡਾਕਟਰ ਇਕਬਾਲ ਸਿੰਘ ਅਤੇ ਰਮਨੀਤ ਚਾਨੀ ਨੇ ਕਵੀ ਦਰਬਾਰ ਦਾ ਰੰਗ ਬੰਨਿਆ।ਮਨਜੀਤ ਸਿੰਘ ਅਤੇ ਪਰਮਜੀਤ ਕੌਰ ਵਲੋਂ ਚਲਾਈ ਜਾ ਰਹੀ ਡਾਂਸ ਅਕੈਡਮੀ ਦੇ ਛੋਟੇ ਬੱਚਿਆਂ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ।
ਮੰਚ ਪ੍ਰਧਾਨ ਰਾਜਦੀਪ ਸਿੰਘ ਬਰਾੜ ਨੇ ਆਏ ਮਹਿਮਾਨਾਂ ਦਾ ਸਵਾਗਤ ਅਤੇ ਡਾਇਰੇੈਕਟਰ ਅਜੀਤ ਸਿੰਘ ਢੀਂਡਸਾ ਦਾ ਧੰਨਵਾਦ ਕੀਤਾ।ਬਲਦੇਵ ਸਿੰਘ ਗੋਸਲ, ਮੀਤ ਸਕਰੌਦੀ, ਇੰਜੀ. ਪਰਵੀਨ ਬਾਂਸਲ, ਏ.ਪੀ ਸਿੰਘ ਗਾਬਾ, ਪਰਮਜੀਤ ਸਿੰਘ ਟਿਵਾਣਾ, ਦਿਲਬਾਗ ਸਿੰਘ ਚੱਠਾ, ਸੁਖਚਰਨਜੀਤ ਸਿੰਘ ਗੋਸਲ, ਮੈਡਮ ਪਰਮਿੰਦਰ ਕੌਰ ਅਤੇ ਹੋਰਨਾਂ ਨੇ ਸਮਾਗਮ ਨੂੰ ਸੰਬੋਧਨ ਕੀਤਾ।ਬਲਜੀਤ ਸ਼ਰਮਾ ਤੇ ਹਰਜਿੰਦਰ ਕੌਰ ਢੀਂਡਸਾ ਨੂੰ ਉਨ੍ਹਾਂ ਦੇ ਜਨਮ ਦਿਨ ‘ਤੇ ਸਨਮਾਨਿਆ ਗਿਆ।
ਕਾਲਜ ਦੇ ਡਾਇਰੈਕਟਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇਸੇ ਲੜੀ ਤਹਿਤ 20 ਅਪ੍ਰੈਲ ਨੂੰ ਕਾਲਜ ਦਾ ਸਲਾਨਾ ਸਮਾਗਮ ਰੱਖਿਆ ਗਿਆ ਹੈ।
Check Also
ਡਿਪਟੀ ਕਮਿਸ਼ਨਰ ਵਲੋਂ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਪੈਂਡਿਗ ਇੰਤਕਾਲਾਂ ਦਾ ਨਿਪਟਾਰਾ ਕਰਨ ਦੇ ਆਦੇਸ਼
ਅੰਮ੍ਰਿਤਸਰ, 1 ਜਨਵਰੀ (ਸੁਖਬੀਰ ਸਿੰਘ) – ਜਿਲ੍ਹੇ ਦੇ ਮਾਲ ਵਿਭਾਗ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ …