ਸੰਗਰੂਰ, 15 ਅਪ੍ਰੈਲ (ਜਗਸੀਰ ਲੌਂਗੋਵਾਲ) – ਜ਼ਿਲ੍ਹਾ ਪ੍ਰਸ਼ਾਸ਼ਨ ਸੰਗਰੂਰ ਵਲੋਂ ਨਗਰ ਕੌਂਸਲ ਦਫਤਰ ਦੇ ਸਾਹਮਣੇ ਲੱਗਣ ਵਾਲੀ ਹਫਤਾਵਾਰੀ ਪਹਿਲ ਮੰਡੀ ਧੂਰੀ
ਸ਼ਹਿਰ ਵਾਸੀਆਂ ਵਲੋਂ ਮਿਲ ਰਹੇ ਹੁੰਗਾਰੇ ਤੋਂ ਸੈਲਫ ਹੈਲਪ ਗਰੁੱਪ ਮੈਂਬਰ ਅਤੇ ਕਿਸਾਨ ਉਤਸ਼ਾਹਿਤ ਹਨ।ਪਹਿਲ ਮੰਡੀ ਪ੍ਰਬੰਧਕੀ ਕਮੇਟੀ ਦੇ ਪ੍ਰਧਾਨ ਡਾਕਟਰ ਅਮਰਜੀਤ ਸਿੰਘ ਮਾਨ ਅਤੇ ਮਿਸ਼ਰਾ ਸਿੰਘ ਬਮਾਲ ਨੇ ਦੱਸਿਆ ਕਿ ਪੇਂਡੂ ਆਰਥਿਕਤਾ ਨੂੰ ਮਜ਼ਬੂਤ ਕਰਨ ਲਈ ਪੂਰੇ ਪੰਜਾਬ ਵਿੱਚ ਇਸ ਪ੍ਰਕਾਰ ਦੀਆਂ ਮੰਡੀਆਂ ਦੀ ਜ਼ਰੂਰਤ ਹੈ।ਪਹਿਲ ਮੰਡੀ ਵਿੱਚ ਆਰਗੈਨਿਕ ਆਟਾ, ਆਰਗੈਨਿਕ ਮਸਾਲੇ, ਆਰਗੈਨਿਕ ਦਾਲਾਂ, ਸਬਜ਼ੀਆਂ, ਆਚਾਰ, ਮੁਰੱਬੇ, ਖੋਏ ਦੀ ਤਾਜ਼ਾ ਬਰਫੀ, ਚਾਟੀ ਦੀ ਲੱਸੀ, ਗੋਲਗੱਪੇ, ਪੀਨਟ, ਬਟਰ, ਚੂਰਨ, ਆਲੂ-ਟਿੱਕੀ, ਗੁੜ-ਸ਼ੱਕਰ, ਲੱਕੜ ਘਾਣੀ ਰਾਹੀਂ ਕੱਢਿਆ ਵੱਖ-ਵੱਖ ਕਿਸਮ ਦੇ ਤੇਲ, ਸ਼ੁੱਧ ਸ਼ਹਿਦ ਆਦਿ ਚੀਜ਼ਾਂ ਤੋਂ ਇਲਾਵਾ ਰਸੋਈ ਦਾ ਸਾਰਾ ਸਮਾਨ ਉਪਲੱਬਧ ਕਰਵਾਏ ਜਾ ਰਹੇ ਹਨ।ਇਹ ਸਾਰੇ ਉਤਪਾਦ ਸੈਲਫ਼ ਹੈਲਪ ਗਰੁੱਪਾਂ ਜਾਂ ਕਿਸਾਨਾਂ ਵਲੋਂ ਤਿਆਰ ਕੀਤੇ ਗਏ ਹਨ।ਇਸ ਤੋਂ ਇਲਾਵਾ ਨਗਰ ਕੌਂਸਲ ਧੂਰੀ ਦੁਆਰਾ ਤਿਆਰ ਵਰਮੀ ਖਾਦ ਵੀ ਉਪਲੱਬਧ ਹੈ।
ਇਸ ਮੌਕੇ ਉਨ੍ਹਾਂ ਨਾਲ ਰਾਜਿੰਦਰ ਕੁਮਾਰ ਉਤਪਾਦ ਵਿਕਾਸ ਅਤੇ ਪ੍ਰਬੰਧਨ ਅਫਸਰ, ਸੁਖਜਿੰਦਰ ਕੌਰ, ਜਸਵਿੰਦਰ ਕੌਰ, ਜਸਬੀਰ ਕੌਰ, ਜਗਦੇਵ ਸਿੰਘ ਸਤੋਜ, ਕ੍ਰਿਸ਼ਨਾ ਰਾਣੀ ਉਭਾਵਾਲ, ਦਰਸ਼ਨ ਸਿੰਘ ਪੇਧਨੀ ਕਲਾ, ਗੁਰਤੇਜ਼ ਸਿੰਘ ਤਲਵਾੜਾ ਹਰਿਆਣਾ, ਸੰਦੀਪ ਕੌਰ ਬਾਲੀਆਂ, ਸੁਖਪਾਲ ਕੌਰ, ਰਮਨਪ੍ਰੀਤ ਕੌਰ ਆਦਿ ਹਾਜ਼ਰ ਸਨ।
Check Also
ਸਿਹਤ ਵਿਭਾਗ ਵੱਲੋਂ ਪਲਸ ਪੋਲੀਓ ਮੁਹਿੰਮ ਦੀ ਸ਼ੁਰੂੂਆਤ
ਨੰਨ੍ਹੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾ ਕੇ ਕੀਤਾ ਆਗਾਜ਼ ਅੰਮ੍ਰਿਤਸਰ, 28 ਜੂਨ (ਜਗਦੀਪ ਸਿੰਘ) …
Punjab Post Daily Online Newspaper & Print Media