Sunday, December 22, 2024

ਸਲਾਈਟ ਵਿਖੇ ਵਰਕਸ਼ਾਪ ਦਾ ਆਯੋਜਨ

ਸੰਗਰੂਰ, 15 ਅਪ੍ਰੈਲ (ਜਗਸੀਰ ਲੌਂਗੋਵਾਲ) – ਬੀਤੇ ਦਿਨੀ ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਵਿਖੇ ਵਿਗਿਆਨ ਭਾਰਤੀ ਸੰਸਥਾ ਦੀ ਜਿਸਤ ਇਕਾਈ ਵਲੋਂ ਆਹਾਰ ਕ੍ਰਾਂਤੀ ਨਾਮ ਦੀ ਵਰਕਸ਼ਾਪ ਡਾਇਰੈਕਟਰ ਸਲਾਇਟ ਡਾਕਟਰ ਮਨੀਕਾਂਤ ਪਾਸਵਾਨ ਦੀ ਰਹਿਨੁਮਾਈ ਹੇਠ ਕਰਵਾਈ ਗਈ।ਇਸ ਵਰਕਸ਼ਾਪ ਵਿੱਚ ਭਾਰਤੀ ਖਾਦ ਨਿਗਮ ਭਾਰਤ ਸਰਕਾਰ ਦੇ ਡਾਇਰੈਕਟਰ ਜੀਵਨ ਗਰਗ ਨੇ ਮੁੱਖ ਮਹਿਮਾਨ ਅਤੇ ਵਿਗਿਆਨ ਭਾਰਤੀ ਸੰਸਥਾ ਵਲੋਂ ਡਾਕਟਰ ਯੇਲੋਜੀ ਰਾਓ ਨੇ ਆਨਲਾਈਨ ਮਾਧਿਅਮ ਰਾਹੀਂ ਹਾਜ਼ਰੀ ਲਗਵਾਈ।
ਬੁਲਾਰਿਆਂ ਨੇ ਵਿਦਿਅਰਥੀਆਂ ਨੂੰ ਜੰਕ ਫੂਡ ਅਤੇ ਪੈਕਡ ਫੂਡ ਦੇ ਨੁਕਸਾਨ ਗਿਣਉਂਦੇ ਹੋਏ ਘਰੇਲੂ ਬਣੇ ਭੋਜਨ ਅਤੇ ਖਾਣ ਦੀਆਂ ਵਸਤਾਂ ਨੂੰ ਆਹਾਰ ਵਿੱਚ ਸ਼ਾਮਲ ਕਰਨ ‘ਤੇ ਜ਼ੋਰ ਦਿੱਤਾ।ਉਨ੍ਹਾਂ ਨੇ ਅਜੋਕੇ ਸਮੇਂ ਵਿੱਚ ਵੱਧ ਰਹੀਆਂ ਬਿਮਾਰੀਆਂ ਦਾ ਕਾਰਨ ਵੀ ਸਹੀ ਆਹਾਰ ਦੀ ਜਾਣਕਾਰੀ ਨਾ ਹੋਣਾ ਦੱਸਿਆ।ਇਸ ਕਰਕੇ ਇਹ ਨਿਵੇਕਲਾ ਪ੍ਰੋਗਰਾਮ ਆਹਾਰ ਕ੍ਰਾਂਤੀ ਪੂਰੇ ਦੇਸ਼ ਵਿੱੱਚ ਕਰਵਾਇਆ ਜਾ ਰਿਹਾ ਹੈ, ਜਿਸ ਵਿਚ ਦੱਸਿਆ ਜਾ ਰਿਹਾ ਹੈ ਕਿ ਸਾਨੂੰ ਕੀ ਖਾਣਾ ਚਾਹੀਦਾ, ਕਿਸ ਰੂਪ ‘ਚ ਖਾਣਾ ਚਾਹੀਦਾ ਅਤੇ ਕਦੋਂ ਖਾਣਾ ਚਾਹੀਦਾ ਹੈ।
ਇਸ ਮੌਕੇ ਪ੍ਰੋ. ਰਾਜੇਸ਼਼ ਕੁਮਾਰ, ਪ੍ਰੋ. ਗੁਲਸ਼ਨ ਜਾਵਾ, ਪ੍ਰੋ. ਵਿਕਾਸ ਨੰਦਾ, ਪ੍ਰੋ. ਸਕਸੈਨਾ, ਪ੍ਰੋ. ਨਵਨੀਤ ਕੁਮਾਰ, ਵਿਗਿਆਨ ਭਾਰਤੀ ਵਲੋਂ ਅਰੁਣ ਗਰਗ ਅਤੇ ਸੁਮੀਤ ਗੁਪਤਾ ਹਾਜ਼ਰ ਸਨ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …