ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ) – ਦਫਤਰ ਸਿਵਲ ਸਰਜਨ ਵਿਖੇ ਜੱਚਾ-ਬੱਚਾ ਸਿਹਤ ਸੇਵਾਵਾਂ ਵਿੱਚ ਸੁਧਾਰ ਲਿਆਓਣ ਲਈ ਸਮੂਹ ਬਲਾਕ ਐਕਸਟੇਂਸ਼ਨ
ਐਜੂਕੇਟਰਾਂ ਨਾਲ ਇੱਕ ਅਹਿਮ ਮੀਟਿੰਗ ਕੀਤੀ ਗਈ।ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ. ਨੀਲਮ ਭਗਤ ਅਤੇ ਜਿਲਾ੍ਹ ਟੀਕਾਕਰਣ ਅਫਸਰ ਡਾ. ਭਾਰਤੀ ਧਵਨ ਨੇ ਕਿਹਾ ਕਿ ਮੈਟਰਨਲ ਅਤੇ ਚਾਇਲਡ ਡੈਥ ਰੇਟ ਵਿੱਚ ਸੁਧਾਰ ਲਿਆਓਣ ਲਈ ਸਭ ਤੋਂ ਜਰੂਰੀ ਹੈ ਕਿ ਗਰਭਵਤੀ ਮਾਵਾਂ ਦੀ ਜਲਦੀ ਰਜਿਸਟ੍ਰੇਸ਼ਨ ਕੀਤੀ ਜਾਵੇ ਤਾਂ ਜੋ ਸਮੇਂ ਸਿਰ ਹਾਈ ਰਿਸਕ ਕੇਸਾਂ ਦੀ ਪਛਾਣ ਹੋ ਸਕੇ ਅਤੇ ਸਮੇਂ ਤੇ ਸਿਰ ਇਲਾਜ ਕਰਵਾਇਆ ਜਾ ਸਕੇ।
ਉਹਨਾਂ ਕਿਹਾ ਕਿ ਬਹੁਤ ਸਾਰੇ ਹਾਈ ਰਿਸਕ ਕੇਸਾਂ ਵਿੱਚ ਗਰਭਵਤੀ ਮਾਵਾਂ ਅਨੀਮੀਆ, ਸ਼ੂਗਰ, ਹਾਈਪਰਟੇਂਸ਼ਨ, ਪ੍ਰੀਵੀਅਸ ਸਰਜੇਰੀਅਨ, ਉਮਰ 17 ਤੋਂ ਘੱਟ ਜਾਂ 35 ਤੋਂ ਵੱਧ ਹੋਣਾਂ, ਭਾਰ ਬਹੁਤ ਜਿਆਦਾ ਘੱਟ ਜਾਂ ਵੱਧ ਹੋਣਾਂ, ਕੱਦ ਬਹੁਤ ਛੋਟਾ ਹੋਣਾ, ਸ਼ਰੀਰ ਅਤੇ ਪੈਰਾਂ ਤੇ ਸੋਜ਼ ਪੈਣੀ, ਦੌਰੇ ਪੈਣਾਂ, ਵਾਰ-ਵਾਰ ਖੂਨ ਪੈਣਾ, ਬੱਚਾ ਬ੍ਰੀਚ ਹੋਣਾ, ਮਲਟੀਪਲ ਅਬਾਰਸ਼ਨ ਹੋਣਾਂ, ਜੌੜੇ ਬੱਚੇ ਹੋਣਾ ਜਾਂ ਪਹਿਲਾਂ ਸਟਿਲ ਬਰਥ ਹਿਸਟਰੀ ਹੋਣਾਂ ਆਦਿ ਸ਼ਾਮਲ ਹੁੰਦਾ ਹੈ, ਜੇਕਰ ਕਿਸੇ ਨੂੰ ਵੀ ਪਹਿਲਾਂ ਤੋਂ ਅਜਿਹੀ ਸੱਮਸਿਆ ਰਹੀ ਹੋਵੇ ਤਾਂ ਤੁਰੰਤ ਡਾਕਟਰੀ ਸਹਾਇਤਾ ਲਈ ਨੇੜਲੇ ਸਰਕਾਰੀ ਹੈਲਥ ਸੈਂਟਰ ਤੇ ਜਾ ਕੇ ਆਪਣੀ ਜਾਂਚ ਤੇ ਇਲਾਜ ਕਰਵਾਓੁਣਾ ਚਾਹੀਦਾ ਹੈ।ਉਹਨਾਂ ਵਿਸ਼ਥਾਰ ਨਾਲ ਜੱਚਾ-ਬੱਚਾ ਸਿਹਤ ਸੰਭਾਲ, ਟੀਕਾਰਣ, ਜੇ.ਐਸ.ਐਸ.ਕੇ, ਫੈਮਲੀ ਪਲੈਨਿੰਗ, ਸੈਕਸ ਰੇਸ਼ੋ, ਨੈਸ਼ਨਲ ਹੈਲਥ ਪ੍ਰੋਗਰਾਮ, ਮਟਰਨਲ ਅਤੇ ਚਾਇਲਡ ਡੈਥ ਦੇ ਕਾਰਣ, ਇਲਾਜ ਅਤੇ ਸਵਧਾਨੀਆਂ ਸੰਬਧੀ ਟਰੇਨਿੰਗ ਦਿੱਤੀ ਅਤੇ ਕਿਹਾ ਗਿਆ ਕਿ ਇਸ ਟ੍ਰੇਨਿੰਗ ਦਾ ਮੱਖ ਮੰਤਵ ਜਿਲੇ੍ਹ ਵਿਚ ਐਮ.ਐਮ.ਆਰ ਅਤੇ ਸੀ.ਡੀ.ਆਰ ਨੂੰ ਘਟਾਉਣਾ ਹੈ।ਇਸ ਵਿੱਚ ਸੁਧਾਰ ਲਿਆਉਣ ਲਈ ਹਰ ਸਭੰਵ ਯਤਨ ਕੀਤੇ ਜਾ ਰਹੇ ਹਨ।
ਇਸ ਮੌਕੇ ਜਿਲਾ੍ਹ ਐਮ.ਈ.ਆਈ.ਓ ਅਮਰਦੀਪ ਸਿੰਘ ਬਲਾਕ ਐਜੂਕੇਟਰ ਰਣਜੀਤ ਕੁਮਾਰ, ਪੂਜਾ ਸ਼ਰਮਾ, ਸ਼ੁਸ਼ਮਾ ਸ਼ਰਮਾ, ਜਗਦੀਪ ਸਿੰਘ, ਮਨਦੀਪ ਕੌਰ ਅਤੇ ਸਮੂਹ ਸਟਾਫ ਹਾਜ਼ਰ ਸੀ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media