ਭੀਖੀ, 17 ਅਪ੍ਰੈਲ (ਕਮਲ ਜ਼ਿੰਦਲ) – ਸ਼੍ਰੋਮਣੀ ਅਕਾਲੀ ਦਲ ਦੇ ਸਰਬਜੀਤ ਸਿੰਘ ਝਿੰਜ਼ਰ ਕੌਮੀ ਪ੍ਰਧਾਨ ਯੂਥ ਅਕਾਲੀ ਦਲ ਵਲੋਂ ਕੁਲਸ਼ੇਰ ਸਿੰਘ ਰੂਬਲ ਭੀਖੀ ਨੂੰ ਕੌਮੀ ਮੀਤ ਪ੍ਰਧਾਨ ਯੂਥ ਅਕਾਲੀ ਦਲ ਨਿਯੁੱਕਤ ਕਰਕੇ ਪਾਰਟੀ ਦਫ਼ਤਰ ਮਾਨਸਾ ਵਿਖੇ ਸਿਰੋਪਾਓ ਦੇ ਕੇ ਸਨਮਾਨ ਕੀਤਾ।ਰੂਬਲ ਦੀ ਇਸ ਨਿਯੁੱਕਤੀ ਨਾਲ ਸ਼ਹਿਰ ਵਾਸੀਆਂ ਅਤੇ ਯੂਥ ਅਕਾਲੀ ਵਰਕਰਾਂ ਵਿੱਚ ਖੁਸ਼ੀ ਦੀ ਲਹਿਰ ਹੈ।ਕੁਲਸ਼ੇਰ ਸਿੰਘ ਰੂਬਲ ਨੇ ਕਿਹਾ ਕਿ ਪਾਰਟੀ ਵਲੋਂ ਉਨਾਂ ‘ਤੇ ਭਰੋਸਾ ਜਤਾ ਕੇ ਜੋ ਜਿੰਮੇਵਾਰੀ ਦਿੱਤੀ ਗਈ ਹੈ।ਉਹ ਇਸ ਜਿੰਮੇਵਾਰੀ ਨੂੰ ਪੂਰੀ ਮਿਹਨਤ ਨਾਲ ਨੂੰ ਨਿਭਾਉਣਗੇ।ਉਹਨਾਂ ਨੇ ਪਾਰਟੀ ਹਾਈਕਮਾਨ ਸੁਖਬੀਰ ਸਿੰਘ ਬਾਦਲ, ਬੀਬਾ ਹਰਸਿਮਰਤ ਕੌਰ ਬਾਦਲ, ਬਿਕਰਮਜੀਤ ਸਿੰਘ ਮਜੀਠੀਆ, ਬਲਵਿੰਦਰ ਸਿੰਘ ਭੂੰਦੜ, ਡਾ. ਨਿਸ਼ਾਨ ਸਿੰਘ, ਦਿਲਰਾਜ ਸਿੰਘ ਭੂੰਦੜ, ਜਤਿੰਦਰ ਸਿੰਘ ਸੋਢੀ ਅਤੇ ਗੁਰਮੇਲ ਸਿੰਘ ਫਫੜੇ ਦਾ ਧੰਨਵਾਦ ਕੀਤਾ।
ਇਸ ਮੌਕੇ ਸਰਬਜੀਤ ਸਿੰਘ ਝਿੰਜਰ ਪੰਜਾਬ ਪ੍ਰਧਾਨ ਯੂਥ ਅਕਾਲੀ ਦਲ, ਪ੍ਰੇਮ ਕੁਮਾਰ ਅਰੋੜਾ ਹਲਕਾ ਇੰਚਾਰਜ, ਗੁਰਦੀਪ ਸਿੰਘ ਟੋਡਰਪੁਰ ਕੋਰ ਕਮੇਟੀ ਮੈਂਬਰ, ਗੁਰਪ੍ਰੀਤ ਸਿੰਘ ਚਹਿਲ ਕੋਰ ਕਮੇਟੀ ਮੈਂਬਰ, ਹਨੀਸ ਬਾਂਸਲ ਜਿਲ੍ਹਾ ਪ੍ਰਧਾਨ ਯੂਥ ਅਕਾਲੀ ਦਲ, ਰਣਦੀਪ ਸਿੰਘ ਢਿੱਲਵਾਂ, ਅਮਨਦੀਪ ਸਿੰਘ ਘੱਗਾ, ਜਸਵਿੰਦਰ ਸਿੰਘ ਚਕੇਰੀਆ ਹਾਜ਼ਰ ਸਨ।
Check Also
ਸਮੂਹ ਬੂਥ ਲੈਵਲ ਅਫ਼ਸਰਾਂ ਦੀ ਕਰਵਾਈ ਗਈ ਟਰੇਨਿੰਗ
ਅੰਮ੍ਰਿਤਸਰ, 11 ਜੁਲਾਈ (ਸੁਖਬੀਰ ਸਿੰਘ) – ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਪ੍ਰੋਗਰਾਮ ਅਨੁਸਾਰ ਸਮੂਹ ਬੂਥ …