ਭੀਖੀ, 28 ਅਪ੍ਰੈਲ (ਕਮਲ ਜ਼ਿੰਦਲ) – ਭੀਖੀ ਪ੍ਰੈਸ ਕਲੱਬ ਦੀ ਚੋਣ ਮੀਟਿੰਗ ਸਥਾਨਕ ਹਨੂੰਮਾਨ ਮੰਦਰ ਵਿਖੇ ਵੇਦ ਤਾਇਲ ਦੀ ਪ੍ਰਧਾਨਗੀ ਹੇਠ ਹੋਈ।ਇਸ ਸਮੇਂ ਨਵੀਂ
ਚੋਣ ਵਿੱਚ ਸੁਰੇਸ਼ ਸਿੰਗਲਾ ਨੂੰ ਸਰਬਸੰਮਤੀ ਨਾਲ ਪ੍ਰੈਸ ਕਲੱਬ ਦਾ ਪ੍ਰਧਾਨ ਚੁਣਿਆ ਗਿਆ।ਇਸ ਤੋਂ ਇਲਾਵਾ ਡੀ.ਪੀ ਜ਼ਿੰਦਲ ਅਤੇ ਵੇਦ ਤਾਇਲ ਸਰਪ੍ਰਸਤ, ਬਲਕਾਰ ਸਹੌਤਾ ਜਰਨਲ ਸਕੱਤਰ, ਬਲਦੇਵ ਸਿੰਘ ਸਿੱਧੂ ਸੀਨੀਅਰ ਮੀਤ ਪ੍ਰਧਾਨ, ਬਹਾਦਰ ਖਾਨ ਮੀਤ ਪ੍ਰਧਾਨ, ਧਰਮਵੀਰ ਸ਼ਰਮਾ ਖਜਾਨਚੀ, ਕਰਨ ਭੀਖੀ ਪ੍ਰੈਸ ਸਕੱਤਰ ਤੋਂ ਇਲਾਵਾ ਕਮਲ ਜ਼ਿੰਦਲ ਸਹਾਇਕ ਪ੍ਰੈਸ ਸਕੱਤਰ ਚੁਣੇ ਗਏ।ਸੰਦੀਪ ਜ਼ਿੰਦਲ ਅਤੇ ਮੁਨੀਸ਼ ਜ਼ਿੰਦਲ ਨੂੰ ਕਾਰਜ਼ਕਾਰਣੀ ਮੈਂਬਰ ਚੁਣਿਆ ਗਿਆ।ਨਵਨਿਯੁੱਕਤ ਪ੍ਰਧਾਨ ਸੁਰੇਸ਼ ਸਿੰਗਲਾ ਨੇ ਕਿਹਾ ਕਿ ਉਹ ਪੱਤਰਕਾਰਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਦੇ ਹੱਲ ਲਈ ਹਮੇਸ਼ਾਂ ਤਤਪਰ ਰਹਿਣਗੇ।ਉਨ੍ਹਾਂ ਨੇ ਸ਼੍ਰੀ ਹਨੂੰਮਾਨ ਮੰਦਰ ਵਿਖੇ ਨਤਮਸਤਕ ਹੋ ਕੇ ਸ਼੍ਰੀ ਬਾਲਾ ਜੀ ਦਾ ਆਸ਼ੀਰਵਾਦ ਲਿਆ।ਸ਼੍ਰੀ ਹਨੂੰਮਾਨ ਮੰਦਰ ਕਮੇਟੀ ਦੇ ਪ੍ਰਧਾਨ ਹਰਬੰਸ ਬਾਂਸਲ, ਸੁਸ਼ੀਲ ਜੈਨ ਅਤੇ ਮੰਦਰ ਦੇ ਮੁੱਖ ਪੁਜਾਰੀ ਪੰਡਤ ਪਵਿੱਤਰ ਸਾਸ਼ਤਰੀ ਵਲੋਂ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਗਿਆ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 02 ਅਕਤੂਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media