Tuesday, July 28, 2026

ਬੀਬੀ ਭਾਨੀ ਪਬਲਿਕ ਸੀਨੀ. ਸੈਕੰ. ਸਕੂਲ ਦਾ ਅਠਵੀਂ ਤੇ ਦਸਵੀਂ ਦਾ ਨਤੀਜਾ ਸ਼ਾਨਦਾਰ

ਸੰਗਰੂਰ, 2 ਮਈ (ਜਗਸੀਰ ਲੌਂਗੋਵਾਲ) – ਬੀਬੀ ਭਾਨੀ ਪਬਲਿਕ ਸੀਨੀ. ਸੈਕੰ. ਸਕੂਲ ਲੋਂਗੋਵਾਲ ਦੇ ਵਿਦਿਆਰਥੀਆਂ ਦਾ ਬਾਰਵੀਂ ਅਤੇ ਅੱਠਵੀਂ ਜਮਾਤ ਦਾ ਨਤੀਜਾ 100% ਰਿਹਾ। ਬਾਰਵੀਂ ਜਮਾਤ ਦੀ ਵਿਦਿਆਰਥਣ ਪ੍ਰਭਜੋਤ ਕੌਰ ਨੇ ਕਾਮਰਸ ਸਟਰੀਮ ਵਿੱਚੋਂ 80% ਅੰਕ ਪ੍ਰਾਪਤ ਕੀਤੇ ਬਾਕੀ ਵਿਦਿਆਰਥੀਆਂ ਨੇ ਇਸ ਸਟਰੀਮ ਵਿਚ 75% ਤੋ ਵੱਧ ਅੰਕ ਪ੍ਰਾਪਤ ਕੀਤੇ।ਆਰਟਸ ਸਟਰੀਮ ਦੇ ਵਿਦਿਆਰਥੀ ਹਰਮਨਦੀਪ ਸਿੰਘ ਨੇ 75% ਅੰਕ ਪ੍ਰਾਪਤ ਕੀਤੇ ਅਤੇ ਬਾਕੀ ਆਰਟਸ ਦੇ ਵਿਦਿਆਰਥੀਆਂ ਨੇ 71% ਤੱਕ ਅੰਕ ਪ੍ਰਾਪਤ ਕੀਤੇ।ਸਕੂਲ ਦੇ ਅੱਠਵੀਂ ਜਮਾਤ ਦੇ ਵਿਦਿਆਰਥੀ ਸਕੂਲ ਪੱਧਰ ‘ਤੇ ਕਰਨਵੀਰ ਸਿੰਘ ਦੀ ਪਹਿਲਾ ਸਥਾਨ ਤੇ ਸੇਵਕ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਸਕੂਲ ਪ੍ਰਿੰਸੀਪਲ ਮੈਡਮ ਕਿਰਨਦੀਪ ਕੌਰ ਤੇ ਸਮੂਹ ਸਟਾਫ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।

Check Also

ਐਨ.ਐਚ.ਆਰ.ਸੀ ਮੈਂਬਰ ਪ੍ਰਿਯੰਕ ਕਾਨੂੰਨਗੋ ਨੇ ਸ੍ਰੀ ਦਰਬਾਰ ਸਾਹਿਬ, ਸ੍ਰੀ ਦੁਰਗਿਆਣਾ ਮੰਦਰ ਅਤੇ ਸ੍ਰੀ ਵਾਲਮੀਕਿ ਤੀਰਥ ਮੱਥਾ ਟੇਕਿਆ

ਅੰਮ੍ਰਿਤਸਰ, 27 ਜੁਲਾਈ (ਸੁਖਬੀਰ ਸਿੰਘ) – ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ (ਐਨ.ਐਚ.ਆਰ.ਸੀ) ਨਵੀਂ ਦਿੱਲੀ ਦੇ ਮੈਂਬਰ …