ਭੀਖੀ, 3 ਮਈ (ਕਮਲ ਜ਼ਿੰਦਲ) – ਆਲ ਇੰਡੀਆ ਯੋਸੀ ਗੋਜੂ ਰਿਯੂ ਕਰਾਟੇ ਡੋ ਐਸੋਸੀਏਸ਼ਨ “ਇੰਟਰਡੋਜੋ ਇੰਟਰਨੈਸ਼ਨਲ ਓਪਨ ਕਰਾਟੇ ‘ਚੈਂਪੀਅਨਸ਼ਿਪ 2024’
ਸਥਾਨ ਰਾਜਾਪਟ ਰਾਜਾ ਨਗਰ ਇੰਦਰਾ ਯੁਨੀਵਰਸਿਟੀ ਬੈਂਕਾਕ-ਥਾਈਲੈਂਡ ਵਿੱਚ ਕਰਵਾਈ ਗਈ।ਇਸ ਚੈਂਪੀਅਨਸ਼ਿਪ ਵਿੱਚ ਮਾਨਸਾ ਜਿਲ੍ਹੇ ਦੀ ਟੀਮ ਕੋਚ ਅਕਾਸ਼ਦੀਪ ਸਿੰਘ ਵਾਈਕਿੰਗ ਮਾਰਸ਼ਲ ਆਰਟ ਅਕੈਡਮੀ ਭੀਖੀ ਦੇ ਖਿਡਾਰੀ ਨੇ ਹਿੱਸਾ ਲਿਆ।ਖਿਡਾਰੀਆਂ ਵਲੋਂ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਖਿਡਾਰੀ ਖੁਸ਼ਪ੍ਰੀਤ ਕੋਰ ਨੇ ਦੂਸਰਾ, ਵਰਿੰਦਰ ਸਿੰਘ ਤੇ ਰੁਪਿੰਦਰ ਕੋਰ ਨੇ ਵੀ ਤੀਸਰਾ ਸਥਾਨ ਹਾਸਲ ਕੀਤਾ।ਇਸ ਮੌਕੇ ਜੇਤੂ ਖਿਡਾਰੀਆਂ ਨੂੰ ਧਨਜੀਤ ਸਿੰਘ, ਲਾਭ ਸਿੰਘ ਕਲੇਰ ਭਾਜਪਾ ਆਗੂ, ਹਰਪ੍ਰੀਤ ਸਿੰਘ ਸਾਬਕਾ ਪ੍ਰਧਾਨ ਨਗਰ ਪੰਚਾਇਤ ਭੀਖੀ, ਲਖਵਿੰਦਰ ਸਿੰਘ ਲੱਕੀ ਪੰਜਾਬ ਪੁਲਿਸ, ਮਲਕੀਤ ਸਿੰਘ ਸਾਬਕਾ ਐਮ.ਸੀ ਨੇ ਵਧਾਈ ਦਿੱਤੀ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media