ਅੰਮ੍ਰਿਤਸਰ, 3 ਮਈ (ਜਗਦੀਪ ਸਿੰਘ)- ਡੀ.ਏ.ਵੀ ਪਬਲਿਕ ਸਕੂਲ ਦੇ ਸਕੂਲ ਦੇ ਨੋਜਵਾਨ ਕਲਾਕਾਰਾਂ ਨੇ ਕੌਮੀ ਅਤੇ ਜਿਲ੍ਹਾ ਪੱਧਰ `ਤੇ ਹੋਏ ਵੱਖ-ਵੱਖ ਮੁਕਾਬਲਿਆਂ
`ਚ ਮੋਹਰਲਾ ਸਥਾਨ ਹਾਸਲ ਕੀਤਾ ਹੈ।ਐਕਸਪੀਰੀਐਂਸ ਜਪਾਨ ਨੇ ‘ਜਪਾਨ ਆਨ ਕੈਨਵਸ’ ਨਾਮਕ 9ਵੀਂ ਕੌਮੀ ਪੱਧਰ ਦੀ ਪੇਂਟਿੰਗ ਪ੍ਰਤੀਯੋਗਤਾ ਦਾ ਅਯੋਜਨ ਕੀਤਾ।ਇਸ ਮੁਕਾਬਲੇ ਵਿੱਚ ਭਾਰਤ ਦੇ ਵੱਖ-ਵੱਖ ਸਕੂਲਾਂ ਦੇ 1651 ਵਿਦਿਆਰਥੀਆਂ ਨੇ ਭਾਗ ਲਿਆ।ਇਹ ਪ੍ਰਤੀਯੋਗਤਾ ਭਾਰਤ ਦੀਆਂ 32 ਆਰਟ ਗੈਲਰੀਆਂ ਵਿੱਚ ਕਰਵਾਈ ਗਈ। ਡੀਏਵੀ ਸਕੂਲ ਦੇ ਵਿਦਿਆਰਥੀਆਂ ਨੇ ਕਈ ਇਨਾਮ ਜਿੱਤੇ।
ਸ਼੍ਰੇਣੀ 1 ਤਹਿਤ ਸਾਕੇਤ ਜਾਲਾਨ ਜਮਾਤ ਪੰਜਵੀਂ ਆਈ, ਸ਼੍ਰੇਣੀ 2 ਅਸਾਧਾਰਨ ਪ੍ਰਦਰਸਸ਼ਨ ਅਵਾਰਡ ਪ੍ਰੀਤਿਸ਼ ਬੱਤਰਾ ਜਮਾਤ ਛੇਵੀਂ-ਏ ਤੇ ਕਾਇਨਾ ਅਗਰਵਾਲ ਛੇਵੀਂ-ਈ, ਆਊਟ ਸਟੈਂਡਿੰਗ ਪ੍ਰਦਰਸ਼ਨ ਅਵਾਰਡ ਸ਼੍ਰੇਣੀ 1 ਦੀ ਅਵਿਸ਼ੀ ਦੂਆਸ਼ ਪੰੰਜਵੀਂ-ਸੀ, ਸ਼਼੍ਰੇਣੀ 2 ਦੀ ਅਮਰੀਨ ਕੌਰ, ਛੇਵੀਂਸ਼-ਡੀ ਤੇ ਸਾਇਨਾ ਸ਼ਰਮਾ, ਨੌਵੀ-ਡੀ ਜੇਤੂ ਕਰਾਰ ਦਿੱਤੇ ਗਏ।
ਸਕੂਲ ਦੇ ਵਿਦਿਆਰਥੀਆਂ ਨੇ 26 ਅਪ੍ਰੈਲ 2024 ਨੂੰ ਖਾਲਸਾ ਕਾਲਜ ਆਫ਼ ਐਜੂਕੇਸ਼ਨ ਰਣਜੀਤ ਐਵਨਿਊ ਅੰਮ੍ਰਿਤਸਰ ਵਿਖੇ ਵਾਤਾਵਰਨ ਸਿੱਖਿਆ ਪ੍ਰੋਗਰਾਮ `ਸਟੇਟ ਨੋਡਲ ਏਜੰਸੀ` ਪੰਜਾਬ ਸਟੇਟ ਕਾਊਂਸਲ ਫ਼ਾਰ ਸਾਇੰਸ ਤੇ ਤਕਨਾਲੋਜੀ ਦੇ ਸਹਿਯੋਗ ਨਾਲ ਕਰਵਾਏ ਇੱਕ ਹੋਰ ਕਲਾ ਮੁਕਾਾਬਲੇ `ਨੇਚਰਜ਼ ਆਰਕੀਟੈਕਟ` ਵਿੱਚ ਵਿਦਿਆਰਥੀਆਂ ਨੇ ਆਪਣੀ ਕਲਾ ਦਾ ਸਬੂਤ ਦਿੱਤਾ।ਭਾਰਤ ਸਰਕਾਰ ਵਾਤਾਵਰਨ, ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲੇ ਦੁਆਰਾ ਸਨਵਿਆ ਮਹਿਰਾ, ਜਮਾਤ ਬਾਰ੍ਹਵੀਂ ਕਾਮਰਸ ਨੇ ਮੌਕੇ `ਤੇ ਕੈਲੀਗ੍ਰਾਫੀ ਮੁਕਾਬਲੇ ਵਿੱਚ ਪਹਿਲਾ ਇਨਾਮ ਪ੍ਰਾਪਤ ਕੀਤਾ ਅਤੇ ਸਾਰਵੀ ਸ਼ੂਰ, ਜਾਮਤ ਦੱਸਵੀਂ-ਈ ਨੇ ਮੌਕੇ `ਤੇ ਪੋਸਟਰ ਮੇਕਿੰਗ ਮੁਕਾਬਲੇ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਜੇਤੂਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਟ੍ਰਾਫੀਆਂ ਅਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ।`ਫਾਈਨ ਆਰਟ ਵਿਭਾਗ ਮੁਖੀ ਡਾ. ਪ੍ਰਿਯੰਕਾ ਸ਼ਰਮਾ ਨੂੰ ਉਨ੍ਹਾਂ ਦੇ ਸ਼ਾਨਦਾਰ ਸਹਿਯੋਗ ਦੇ ਲਈ ਇੱਕ ਪ੍ਰਸੰਸਾ ਪੱਤਰ ਦਿੱਤਾ ਗਿਆ।
ਪੰਜਾਬ ਜ਼ੋਨ-ਏ ਦੇ ਖੇਤਰੀ ਅਧਿਕਾਰੀ ਡਾ. ਸ਼੍ਰੀਮਤੀ ਨੀਲਮ ਕਾਮਰਾ ਤੇ ਸਕੂਲ ਪ੍ਰਬੰਧਕ ਡਾ. ਪੁਸ਼ਪਿੰਦਰ ਵਾਲੀਆ ਪਿ੍ਰੰਸੀਪਲ ਬੀ.ਬੀ.ਕੇ ਡੀ.ਏ.ਵੀ. ਕਾਲਜ ਵੂਮੈਨ ਅੰਮ੍ਰਿਤਸਰ ਨੇ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।ਸਕੂਲ ਪਿ੍ਰੰਸੀਪਲ ਡਾ. ਪੱਲਵੀ ਸੇਠੀ ਨੇ ਵਿਦਿਆਰਥੀਆਂ ਦੀ ਇਸ ਪ੍ਰਾਪਤੀ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਆਪਣੀ ਪਸੰਦ ਦੇ ਖੇਤਰ ਵਿੱਚ ਉਤੱਮਤਾ ਹਾਸਲ ਕਰਨ ਦੀ ਸਲਾਹ ਦਿੱਤੀ।
Check Also
ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …
Punjab Post Daily Online Newspaper & Print Media