Monday, September 28, 2026

ਸੇਵਾ ਭਾਰਤੀ ਨੇ 85 ਜਰੂਰਤਮੰਦਾਂ ਨੂੰ ਵੰਡੀਆਂ ਜਰਸੀਆਂ ਅਤੇ ਕੋਟੀਆਂ

PPN0201201512

ਫਾਜ਼ਿਲਕਾ 2 ਜਨਵਰੀ (ਵਿਨੀਤ ਅਰੋੜਾ) – ਸਮਾਜਸੇਵੀ ਸੰਸਥਾ ਸੇਵਾ ਭਾਰਤੀ ਦੁਆਰਾ ਸਥਾਨਕ ਡਾ. ਗੋਬਿੰਦ ਰਾਮ ਲਾਈਬ੍ਰੇਰੀ ਵਿੱਚ ਬਾਲ ਸੰਸਕਾਰ ਕੇਂਦਰ ਅਤੇ ਸਿਲਾਈ ਕੇਂਦਰ ਦੇ ਬੱਚਿਆਂ ਅਤੇ ਔਰਤਾਂ ਲਈ ਜਰਸੀਆਂ ਅਤੇ ਊਨੀ ਕੱਪੜੇ ਵੰਡੇ ਗਏ।ਜਾਣਕਾਰੀ ਦਿੰਦੇ ਸੋਸਾਇਟੀ ਦੇ ਉਪ-ਪ੍ਰਧਾਨ ਕ੍ਰਿਸ਼ਣ ਅਰੋੜਾ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੇ ਮੁੱਖਾ ਮਹਮਾਨ ਸਮਾਜਸੇਵੀ ਵਿੱਕੀ ਬਤਰਾ ਅਤੇ ਉਨ੍ਹਾਂ ਦੇ ਪਰਵਾਰਿਕ ਮੈਂਬਰ ਸਨ।ਇਸ ਮੌਕੇ ਬਤਰਾ ਅਤੇ ਉਨ੍ਹਾਂ ਦੇ ਪਰਵਾਰਿਕ ਮੈਬਰਾਂ ਦੁਆਰਾ 85 ਜਰੂਰਤਮੰਦਾਂ ਨੂੰ ਜਰਸੀਆਂ ਅਤੇ ਕੋਟੀਆਂ ਵੰਡੀਆਂ ਗਈਆਂ।ਇਸ ਮੌਕੇ ਉੱਤੇ ਸੋਹਾਨ ਲਾਲ ਗੋਕਲਾਨੀ, ਭਗਤ ਸਿੰਘ ਕਟਾਰਿਆ, ਜਗਦੀਸ਼ ਚੰਦਰ, ਅਨਿਲ ਅੱਗਰਵਾਲ, ਸੰਜੀਵ ਝਾਂਬ, ਗਿਰਧਾਰੀ ਲਾਲ ਅੱਗਰਵਾਲ, ਅਸ਼ੋਕ ਧਮੀਜਾ, ਰਾਜ ਕੁਮਾਰ ਸ਼ਰਮਾ ਅਤੇ ਮੋਨਿਕਾ ਸ਼ਰਮਾ ਆਦਿ ਮੌਜੂਦ ਸਨ।

Check Also

ਵਿਧਾਇਕਾ ਜੀਵਨ ਜੋਤ ਕੌਰ ਨੇ ਘਰ-ਘਰ ਜਾ ਕੇ ਭਲਾਈ ਸਕੀਮਾਂ ਬਾਰੇ ਕੀਤਾ ਜਾਗਰੂਕ

ਅੰਮ੍ਰਿਤਸਰ, 26 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਦੀ ਵਿਧਾਇਕਾ ਸ੍ਰੀਮਤੀ ਜੀਵਨ …

Leave a Reply