ਅੰਮ੍ਰਿਤਸਰ, 28 ਮਈ (ਦੀਪ ਦਵਿੰਦਰ ਸਿੰਘ) – ਸਥਾਨਕ ਵਿਰਸਾ ਵਿਹਾਰ ਵਿਖੇ ਐਤਵਾਰ ਨੂੰ ” ਸਕੈਲਪਲ ਟੂ ਸਕ੍ਰਿਪਟ ਥੀਏਟਰ ਗਰੁੱਪ ਅੰਮ੍ਰਿਤਸਰ ਨੇ ਬਲਦੇਵ
ਸਿੰਘ ਸੜਕਨਾਮਾ ਦੇ ਚਰਚਿਤ ਨਾਵਲ `ਲਾਲ ਬੱਤੀ` ‘ਤੇ ਅਧਾਰਿਤ ਪੰਜਾਬੀ ਨਾਟਕ ਲਾਲ ਬੱਤੀ ਪੇਸ਼ ਕੀਤਾ।ਨਾਟਕ ਵਿੱਚ ਸੈਕਸ ਵਰਕਰਾਂ ਦੀ ਦੁਰਦਸ਼ਾ ਅਤੇ ਇਸ ਲਈ ਜਿੰਮੇਵਾਰ ਸਮਾਜਿਕ ਆਰਥਿਕ ਮੁੱਦਿਆਂ ਨੂੰ ਉਜਾਗਰ ਕੀਤਾ।ਸਕੈਲਪਲ ਟੂ ਸਕ੍ਰਿਪਟ ਥੀਏਟਰ ਨਾਟਕ ਦੀ ਦੁਨੀਆਂ ਵਿੱਚ ਪ੍ਰਵੇਸ਼ ਕਰਨ ਵਾਲਾ ਨਵਾਂ ਗਰੁੱਪ ਹੈ।ਇਸ ਥੀਏਟਰ ਗਰੁੱਪ ਦੇ ਜਿਆਦਾਤਰ ਮੈਂਬਰ ਐਮ.ਬੀ.ਬੀ.ਐਸ ਵਿਦਿਆਰਥੀ ਅਤੇ ਪੇਸ਼ੇ ਵਜੋਂ ਡਾਕਟਰ ਹਨ।ਨਾਟਕ ਦਾ ਨਿਰਦੇਸ਼ਨ ਡਾ. ਜਸਮੀਤ ਅਜਾਦ ਨੇ ਕੀਤਾ ਇਹ ਥਿਏਟਰ ਗਰੁੱਪ ਵੀ ਉਨ੍ਹਾਂ ਦੇ ਹੀ ਦਿਮਾਗ ਦੀ ਉਪਜ ਸੀ।ਇਸ ਨਾਟਕ ਦੇ ਗੀਤ ਜੋਕਿ ਮਰਹੂਮ ਸ਼ਾਇਰ ਸੁਰਜੀਤ ਪਾਤਰ ਦੁਆਰਾ ਲਿਖੇ ਗਏ ਸਨ, ਉਹ ਸਟੇਜ਼ ‘ਤੇ ਡਾ. ਨਵਯੁਗ ਸੰਧੂ ਤੇ ਗੁੱਗੂ ਗੁਲਾਮ ਦੁਆਰਾ ਲਾਈਵ ਗਾਏ ਗਏ।ਸਟੇਜ਼ੀ ਲਾਈਟਾਂ ਦਾ ਸੰਚਾਲਨ ਪ੍ਰਸਿੱਧ ਸਟੇਜ਼ ਅਤੇ ਟੀ.ਵੀ ਕਲਾਕਾਰ ਪਾਵੇਲ ਸੰਧੂ ਦੁਆਰਾ ਕੀਤਾ ਗਿਆ।ਨਾਟਕ ਵਿੱਚ ਵੇਸਵਾਘਰ ਦੀ ਨਾਇਕਾ ਦੇਵਕੀ ਦੀ ਕੇਂਦਰੀ ਭੂਮਿਕਾ ਡਾ. ਪ੍ਰੀਤੀ ਪੱਡਾ ਨੇ ਨਿਭਾਈ ਅਤੇ ਡਾ. ਮਨਮੀਤ ਨੇ ਬਜ਼ੁਰਗ ਵੇਸਵਾ ਕੰਚਨ ਦੀ ਭੂਮਿਕਾ ਨਿਭਾਈ ਡਾ. ਜਸਪ੍ਰੀਤ ਸਿੰਘ ਨੇ ਭ੍ਰਿਸ਼ਟ ਦਰੋਗਾ, ਡਾ. ਜਸਪਿੰਦਰ ਪ੍ਰਤਾਪ ਸਿੰਘ ਨੇ ਵੱਖ-ਵੱਖ ਕਿਰਦਾਰ, ਵੰਸ਼ਿਕਾ ਨੇ ਹੇਮਾ, ਅੰਸ਼ਿਕਾ ਨੇ ਬੀਨਾ ਮਾਸੀ, ਡਾ. ਜਸਜੀਤ ਨੇ ਰੇਖਾ, ਮਨਰੀਤ ਨੇ ਮਾਇਅ, ਨੇਹਾ ਨੇ ਸਲਮਾ, ਕੋਮਲ ਨੇ ਨ੍ਰਤਕੀ, ਪ੍ਰਿੰਸਪਾਲ ਨੇ ਸਿਪਾਹੀ, ਸਾਗਰ ਨੇ ਖੋਖੇਵਾਲਾ, ਸਿਮਰਵੀਰ ਨੇ ਗਾਹਕ ਤੇ ਕੋਰਸ, ਡਾ. ਪ੍ਰਿਯੰਕਾ ਨੇ ਮਿਊਜ਼ਿਕ ਕੰਟਰੋਲ, ਕਨਵਰ ਨੇ ਰਾਮੂ, ਛੋਟੇ ਬੱਚੇ ਦੇ ਰੋਲ ਵਿਚ ਅਰੀਤ ਤੇ ਡਾ. ਕੁਲਵਿੰਦਰ ਸੰਧੂ ਨੇ ਸ਼ਰਾਬੀ ਗਾਹਕ ਦਾ ਕਿਰਦਾਰ ਨਿਭਾਇਆ।ਨਾਟਕ ਦੇ ਨਿਰਦੇਸ਼ਕ ਡਾ. ਜਸਮੀਤ ਅਜ਼ਾਦ ਨੇ ਵੀ ਨਾਟਕ ਵਿੱਚ ਜੱਗੂ ਦਲਾਲ ਦੀ ਮਹੱਤਵਪੂਰਨ ਭੂਮਿਕਾ ਵੀ ਨਿਭਾਈ।
ਇਸ ਨਾਟਕ ਨੂੰ ਦਰਸ਼ਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ, ਤਪਦੀ ਗਰਮੀ ਦੇ ਬਾਵਜ਼ੂਦ ਹਾਲ ਦਰਸ਼ਕਾਂ ਨਾਲ ਖਚਾਖਚ ਭਰਿਆ ਸੀ।ਡਾ. ਜਸਮੀਤ ਅਜਾਦ ਨੇ ਕਿਹਾ ਕਿ ਥੀਏਟਰ ਗਰੁੱਪ ਇਸ ਤਰ੍ਹਾਂ ਦੀਆਂ ਹੋਰ ਸਮਾਜਿਕ ਸਮੱਸਿਆਵਾਂ ‘ਤੇ ਕੰਮ ਕਰ ਰਿਹਾ ਤੇ ਇਹ ਸਫਰ ਜਾਰੀ ਰਹੇਗਾ।
Check Also
ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ
ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …
Punjab Post Daily Online Newspaper & Print Media