ਸੰਗਰੂਰ, 30 ਮਈ (ਜਗਸੀਰ ਲੌਂਗੋਵਾਲ) – ਡੈਮੋਕਰੇਟਿਕ ਹਿਊਮਨ ਪਾਵਰ ਆਰਗਨਾਈਜੇਸ਼ਨ ਵਲੋਂ ਭਵਾਨੀਗੜ੍ਹ ਨੇੜ੍ਹਲੇ ਪਿੰਡ ਬਾਲਦ ਕਲਾਂ ਗੁਰਦੁਆਰਾ ਝਿੜੀ
ਸਾਹਿਬ ਵਿਖੇ ਸੰਸਥਾ ਦੇ ਜਿਲ੍ਹਾ ਸੰਗਰੂਰ ਪ੍ਰਧਾਨ ਪਿਆਰੇ ਲਾਲ ਸ਼ਰਮਾ ਦੀ ਅਗਵਾਈ ਹੇਠ ਲਗਾਇਆ ਗਿਆ ਅੱਖਾਂ ਦਾ ਮੁਫਤ ਚੈਕਅੱਪ ਕੈਂਪ ਸਫਲ ਰਿਹਾ।ਇਸ ਕੈਂਪ ਵਿੱਚ ਅੱਖਾਂ ਦੇ ਡਾਕਟਰ ਸ਼ਾਂਤੀ ਰਾਮ ਅਤੇ ਉਨਾਂ ਦੀ ਟੀਮ ਵਲੋਂ 100 ਦੇ ਲਗਭਗ ਮਰੀਜ਼ਾਂ ਦਾ ਚੈਕਅੱਪ ਕਰਕੇ ਉਹਨਾਂ ਨੂੰ ਮੁਫਤ ਦਵਾਈਆਂ ਦਿੱਤੀਆਂ ਗਈਆਂ ਨਾਲ ਹੀ।ਚੈਕਅੱਪ ਦੌਰਾਨ ਜਿੰਨਾ ਮਰੀਜ਼ਾਂ ਦੇ ਲੈਂਜ ਪੈਣੇ ਹਨ, ਉਨਾਂ ਮਰੀਜ਼ਾਂ ਨੂੰ ਡਾਕਟਰ ਮਨਪ੍ਰੀਤ ਸਿੰਘ ਗਲੋਬਲ ਅੱਖਾਂ ਦੇ ਹਸਪਤਾਲ ਸੰਗਰੂਰ ਅਤੇ ਪਟਿਆਲਾ ਵਲੋਂ ਮੁਫਤ ਅੱਖਾਂ ਦੇ ਆਪਰੇਸ਼ਨ ਕਰਕੇ ਲੈਂਜ ਪਾਏ ਜਾਣਗੇ।ਆਰਗਨਾਈਜੇਸ਼ਨ ਦੇ ਜਿਲ੍ਹਾ ਪ੍ਰਧਾਨ ਪਿਆਰੇ ਲਾਲ ਸ਼ਰਮਾ ਅਤੇ ਇਕਾਈ ਪ੍ਰਧਾਨ ਬਲਜੀਤ ਸਿੰਘ ਅਤੇ ਉਨਾਂ ਦੀ ਟੀਮ ਵਲੋਂ ਡਾਕਟਰਾਂ ਅਤੇ ਮੈਡੀਕਲ ਟੀਮ ਦਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਅਤੇ ਨਾਲ ਹੀ ਭਵਾਨੀਗੜ੍ਹ ਟੀਮ ਵਲੋਂ ਜਿਲ੍ਹਾ ਪ੍ਰਧਾਨ ਪਿਆਰੇ ਲਾਲ ਸ਼ਰਮਾ ਇਕਾਈ ਪ੍ਰਧਾਨ ਬਲਜੀਤ ਸਿੰਘ ਅਤੇ ਆਰਗਨਾਈਜੇਸ਼ਨ ਦੇ ਸਾਰੇ ਵਰਕਰਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਸੁਮੀਤ ਸਿੰਘ, ਅਮਨਦੀਪ ਸਿੰਘ, ਸੁਖਵਿੰਦਰ ਸਿੰਘ, ਗੁਰਚਰਨ ਸਿੰਘ, ਜਸਵੀਰ ਸਿੰਘ ਜੱਗਾ ਅਤੇ ਵੱਡੀ ਗਿਣਤੀ ‘ਚ ਮੈਂਬਰ ਹਾਜ਼ਰ ਸਨ।
Check Also
ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ
ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …
Punjab Post Daily Online Newspaper & Print Media