ਸੰਗਰੂਰ, 30 ਮਈ (ਜਗਸੀਰ ਲੌਂਗੋਵਾਲ) – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੰਗਰੂਰ ਸਥਿਤ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਵਲੋਂ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜ਼ਾਈ ਬਾਰੇ ਜਾਗਰੂਕ ਕਰਨ ਦੇ ਮੰਤਵ ਨਾਲ ਪਿੰਡ ਦੀਵਾਨਗੜ੍ਹ ਕੈਂਪਰ, ਭੂਲਨ ਅਤੇ ਮਸਾਣੀ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਏ ਗਏ ਹਨ।ਡਾ. ਮਨਦੀਪ ਸਿੰਘ, ਐਸੋਸੀਏਟ ਡਾਇਰੈਕਟਰ (ਟ੍ਰੇਨਿੰਗ), ਕ੍ਰਿਸ਼ੀ ਵਿਗਿਆਨ ਕੇਂਦਰ ਸੰਗਰੂਰ ਨੇ ਦੱਸਿਆ ਇਹਨਾਂ ਸਿਖਲਾਈ ਕੈਂਪਾਂ ਵਿੱਚ ਕਿਸਾਨ ਵੀਰਾਂ ਨੂੰ ਝੋਨੇ ਦੀ ਸਿੱਧੀ ਬਿਜ਼ਾਈ ਬਾਰੇ ਤਕਨੀਕੀ ਜਾਣਕਾਰੀ ਦਿੱਤੀ ਜਾ ਰਹੀ ਹੈ।ਜਿਸ ਵਿੱਚ ਉਹਨਾਂ ਨੂੰ ਸਿੱਧੀ ਬਿਜ਼ਾਈ ਦੀ ਕਾਮਯਾਬੀ ਲਈ ਖੇਤ ਦੀ ਚੋਣ, ਢੁੱਕਵੀਆਂ ਕਿਸਮਾਂ ਅਤੇ ਸਿੱਧੀ ਬਿਜਾਈ ਦੇ ਢੁੱਕਵੇਂ ਸਮੇਂ, ਆਦਿ ਬਾਰੇ ਪੂਰੀ ਤਰਾਂ ਸਿੱਖਿਅਤ ਕੀਤਾ ਜਾ ਰਿਹਾ ਹੈ ਤਾਂ ਜੋ ਸਿੱਧੀ ਬਿਜ਼ਾਈ ਕਰਨ ਵਾਲੇ ਕਿਸਾਨਾਂ ਨੂੰ ਕੋਈ ਮੁਸ਼ਕਲ ਨਾ ਆਵੇ।ਡਾ. ਮਨਦੀਪ ਸਿੰਘ ਦੇ ਦੱਸਿਆ ਕਿ ਪਰਮਲ ਕਿਸਮਾਂ ਦੀ ਸਿੱਧੀ ਬਿਜ਼ਾਈ ਲਈ ਜੂਨ ਦਾ ਪਹਿਲਾ ਪੰਦਰਵਾੜਾ ਅਤੇ ਬਾਸਮਤੀ ਕਿਸਮਾਂ ਲਈ ਜੂਨ ਦਾ ਦੂਜਾ ਪੰਦਰਵਾੜਾ ਢੁੱਕਵਾਂ ਹੁੰਦਾ ਹੈ।ਇਸ ਸਮੇਂ ਦੌਰਾਨ ਬਿਜ਼ਾਈ ਕਰਨ ਨਾਲ ਕੱਦੂ ਕਰਕੇ ਲਾਏ ਝੋਨੇ ਦੇ ਮੁਕਾਬਲੇ 10-15 ਪ੍ਰਤੀਸ਼ਤ ਤੱਕ ਪਾਣੀ ਦੀ ਬੱਚਤ ਕੀਤੀ ਜਾ ਸਕਦੀ ਹੈ।ਇਹਨਾਂ ਸਿਖਲਾਈ ਕੈਂਪਾਂ ਦੌਰਾਨ ਡਾ. ਰੁਕਿੰਦਰ ਪ੍ਰੀਤ ਸਿੰਘ ਧਾਲੀਵਾਲ, ਸਹਾਇਕ ਪ੍ਰੋਫੈਸਰ (ਫਸਲ ਵਿਗਿਆਨ) ਨੇ ਝੋਨੇ ਦੀ ਤਰ-ਵੱਤਰ ਸਿੱਧੀ ਬਿਜ਼ਾਈ ਦੀ ਮਹਤੱਤਾ ਦੇ ਨਾਲ ਨਾਲ ਸਿੱਧੀ ਬਿਜ਼ਾਈ ਵਾਲੀ ਫਸਲ ਵਿੱਚ ਬੀਜ਼ ਦੀ ਸੋਧ, ਨਦੀਨ, ਖਾਦ ਅਤੇ ਸਿੰਚਾਈ ਪ੍ਰਬੰਧ ਬਾਰੇ ਭਰਪੂਰ ਜਾਣਕਾਰੀ ਦਿੱਤੀ।ਡਾ. ਸੁਨੀਲ ਕੁਮਾਰ, ਸਹਾਇਕ ਪ੍ਰੋਫੈਸਰ (ਖੇਤੀਬਾੜੀ ਮਸ਼ੀਨਰੀ) ਨੇ ਸਿੱਧੀ ਬਿਜ਼ਾਈ ਲਈ ਵਰਤੀਆਂ ਜਾਂਦੀਆਂ ਮਸ਼ੀਨਾਂ ਅਤੇ ਖੇਤ ਦੀ ਤਿਆਰੀ ਬਾਰੇ ਵਿਸਥਾਰ ‘ਚ ਦੱਸਿਆ।ਮੱਖਣ ਸਿੰਘ ਅਤੇ ਕੁੱਝ ਹੋਰ ਕਿਸਾਨਾਂ ਵਲੋਂ ਸਿੱਧੀ ਬਿਜ਼ਾਈ ਬਾਰੇ ਆਪੋ-ਆਪਣੇ ਤਜ਼ਰਬੇ ਸਾਂਝੇ ਕੀਤੇ ਗਏ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ਪਲੇਸਮੈਂਟ ਡਰਾਈਵ ਕਰਵਾਈ ਗਈ
ਅੰਮ੍ਰਿਤਸਰ, 27 ਮਾਰਚ (ਜਗਦੀਪ ਸਿੰਘ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਵਿਖੇ ਬਾਵਿਆ …