ਸੰਗਰੂਰ, 1 ਜੂਨ (ਜਗਸੀਰ ਲੌਂਗੋਵਾਲ) – ਇਤਿਹਾਸਕ ਕਸਬਾ ਲੌਂਗੋਵਾਲ ਵਿਖੇ 18ਵੀਂ ਲੋਕ ਸਭਾ ਲਈ ਵੋਟਾਂ ਪਾਉਣ ਦਾ ਕੰਮ ਪੂਰੇ ਅਮਨ ਅਮਾਨ ਨਾਲ ਮੁਕੰਮਲ ਹੋ
ਗਿਆ।ਅੱਤ ਦੀ ਪੈ ਰਹੀ ਗਰਮੀ ਕਾਰਨ ਲੋਕਾਂ ਨੇ ਸਵੇਰੇ-ਸਵੇਰੇ ਆਪਣਾ ਮੱਤਦਾਨ ਕੀਤਾ ਅਤੇ ਪੋਲਿੰਗ ਬੂਥਾਂ ਤੇ ਵੋਟਰਾਂ ਦੀ ਭਾਰੀ ਭੀੜ ਦੇਖੀ ਗਈ।ਪ੍ਰਸਾਸ਼ਨ ਵਲੋਂ ਵੋਟਾਂ ਪਾਉਣ ਲਈ ਆਏ ਲੋਕਾਂ ਲਈ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਅਤੇ ਗਰਮੀ ਤੋਂ ਬਚਾਉਣ ਲਈ ਪੱਖਿਆਂ ਦਾ ਪ੍ਰਬੰਧ ਕੀਤਾ ਹੋਇਆ ਸੀ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਵੀ ਤਾਇਨਾਤ ਸਨ।ਅੱਜ ਜਿਆਦਾ ਗਰਮੀ ਕਾਰਨ ਦੁਪਹਿਰ ਸਮੇਂ ਵੋਟਾਂ ਪੈਣੀਆਂ ਬਹੁਤ ਜਿਆਦਾ ਘੱਟ ਜਾਣ ਕਰਕੇ ਪੋਲਿੰਗ ਬੂਥ ਸੁੰਨਸਾਨ ਹੋ ਗਏ।ਸ਼ਾਮ ਸਮੇਂ ਜਦ ਗਰਮੀ ਦਾ ਪ੍ਰਕੋਪ ਘੱਟ ਹੋਇਆ ਤਾਂ ਦੁਬਾਰਾ ਫਿਰ ਤੋਂ ਪੋਲਿੰਗ ਬੂਥਾਂ ਅੱਗੇ ਵੋਟਰਾਂ ਦੀਆਂ ਲੰਮੀਆਂ ਲਾਈਨਾਂ ਲੱਗ ਗਈਆਂ।
Check Also
ਸ਼੍ਰੋਮਣੀ ਕਮੇਟੀ ਵੱਲੋਂ ਸਿੰਘ ਸਾਹਿਬ ਗਿਆਨੀ ਮੋਹਣ ਸਿੰਘ ਦੀ ਯਾਦ ’ਚ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ
ਅੰਮ੍ਰਿਤਸਰ, 26 ਫ਼ਰਵਰੀ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਾਬਕਾ ਮੁੱਖ ਗ੍ਰੰਥੀ ਸਿੰਘ …
Punjab Post Daily Online Newspaper & Print Media