Sunday, May 25, 2025
Breaking News

ਇਸ ਵਾਰ ਵੋਟਾਂ ਪਵਾਉਣ ਦੇ ਨਾਲ-ਨਾਲ ਜਿਲ੍ਹਾ ਪ੍ਰਸਾਸ਼ਨ ਨੇ ਵਾਤਾਵਰਨ ਸੰਭਾਲ ਦਾ ਵੀ ਦਿੱਤਾ ਸੱਦਾ

ਦਿਵਿਆਂਗ ਵੋਟਰਾਂ ਲਈ ਹਰੇਕ ਬੂਥ ‘ਤੇ ਵੀਲ ਚੇਅਰ ਨਾਲ ਮੌਜ਼ੂਦ ਰਹੇ ਵਲੰਟੀਅਰ

ਅੰਮ੍ਰਿਤਸਰ, 1 ਜੂਨ (ਸੁਖਬੀਰ ਸਿੰਘ) – ਇਸ ਵਾਰ ਜਿਲ੍ਹਾ ਪ੍ਰਸਾਸ਼ਨ ਨੇ ਵੋਟਰਾਂ ਦੀਆਂ ਵੋਟ ਪਵਾਉਣ ਦੇ ਨਾਲ-ਨਾਲ ਜਿਲ੍ਹਾ ਵਾਸੀਆਂ ਨੂੰ ਵਾਤਾਵਰਨ ਸੰਭਾਲ ਦਾ ਸੱਦਾ ਦੇਣ ਲਈ ਵਿਸ਼ੇਸ਼ ਉਪਰਾਲੇ ਚੋਣ ਬੂਥਾਂ ‘ਤੇ ਕੀਤੇ।ਹਰੇਕ ਵਿਧਾਨ ਸਭਾ ਹਲਕੇ ਵਿੱਚ ਇੱਕ-ਇੱਕ ਬੂਥ ਨੂੰ ਗਰੀਨ ਬੂਥ ਐਲਾਨ ਕੇ ਉਥੇ ਵੋਟਰਾਂ ਨੂੰ ਘਰਾਂ ਅਤੇ ਖੇਤਾਂ ਵਿੱਚ ਲਗਾਉਣ ਲਈ ਬੂਟੇ ਵੰਡੇ ਗਏ।ਪ੍ਰਦੂਸ਼ਣ ਕੰਟਰੋਲ ਬੋਰਡ ਨੇ ਪਲਾਸਟਿਕ ਦੇ ਲਿਫਾਫਿਆਂ ਨੂੰ ਰੋਕਣ ਲਈ ਜਨਤਾ ਦਾ ਸਾਥ ਲੈਣ ਵਾਸਤੇ ਕਪੜੇ ਦੇ ਬਣੇ ਬੈਗ ਵੰਡੇ।ਪਲਾਸਟਿਕ ਦੀ ਵਰਤੋਂ ਨੂੰ ਰੋਕਣ ਲਈ ਵੱਡੇ ਬੈਨਰ ਵੀ ਲਗਾਏ ਗਏ ਅਤੇ ਸਾਹਿਤ ਵੀ ਵੰਡਿਆ ਗਿਆ।ਜਿਲ੍ਹਾ ਚੋਣ ਅਧਿਕਾਰੀ ਘਨਸ਼ਾਮ ਥੋਰੀ ਜਿਨ੍ਹਾਂ ਦੀ ਪ੍ਰੇਰਣਾ ਨਾਲ ਹਰੇਕ ਬੂਥ ‘ਤੇ ਦਿਵਿਆਂਗ ਵੋਟਰਾਂ ਲਈ ਵੀਲ੍ਹ ਚੇਅਰ ਦੇ ਪ੍ਰਬੰਧ ਵੀ ਕੀਤੇ ਗਏ ਅਤੇ ਸਿਖਲਾਈ ਪ੍ਰਾਪਤ ਵਲੰਟੀਅਰ ਵੀ ਮੌਜ਼ੂਦ ਰਹੇ।ਸਥਾਨਕ ਐਸ.ਐਲ ਭਵਨ ਸਕੂਲ ਵਿੱਚ ਬਣਾਇਆ ਗਿਆ ਸੁਪਰ ਮਾਡਲ ਸਕੂਲ ਵੋਟਰਾਂ ਲਈ ਖਿੱਚ ਦਾ ਕੇਂਦਰ ਰਿਹਾ।ਵੋਟਰਾਂ ਦਾ ਸਵਾਗਤ ਲਈ ਢੋਲ, ਰੰਗੋਲੀ, ਚਾਹ, ਪਾਣੀ, ਲੱਸੀ ਤੋਂ ਇਲਾਵਾ ਗੋਲਗੱਪੇ, ਟਿੱਕੀ, ਚਾਟ ਵਰਗੇ ਪਕਵਾਨ ਪਰੋਸੇ ਗਏ।ਸ਼ਾਹੀ ਟੈਂਟ ਦੀ ਸਜਾਵਟ, ਵਧੀਆ ਉਡੀਕ ਘਰ, ਬੱਚਿਆਂ ਲਈ ਕਰੈਚ, ਕਿਤਾਬਾਂ ਦੀ ਪ੍ਰਦਰਸ਼ਨੀ, ਮਹਿਲਾ ਵੋਟਰਾਂ ਲਈ ਨੇਲ ਆਰਟ ਦਾ ਪ੍ਰਬੰਧ ਅਤੇ ਨੌਜਵਾਨ ਵੋਟਰਾਂ ਨੂੰ ਕਿੱਤਾ ਮੁਖੀ ਸਿੱਖਿਆ ਤੋਂ ਜਾਣੂ ਕਰਵਾਉਣ ਲਈ ਤਕਨੀਕੀ ਸਿੱਖਿਆ ਦੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਰਹੀ।ਇਸ ਮੌਕੇ 18 ਸਾਲ ਪੂਰੇ ਹੋਣ ਉਪਰੰਤ ਪਹਿਲੀ ਵਾਰ ਵੋਟ ਪਾਉਣ ਆਉਣ ਵਾਲੇ ਨੌਜਵਾਨਾਂ ਨੂੰ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਜਿਲ੍ਹਾ ਪ੍ਰਸਾਸ਼ਨ ਵਲੋਂ ਵੋਟ ਪਾਉਣ ਲਈ ਤਾਇਨਾਤ ਕੀਤੇ ਗਏ ਅਮਲੇ, ਸੁਰੱਖਿਆ ਵਿੱਚ ਲੱਗੇ ਕਰਮਚਾਰੀਆਂ ਅਤੇ ਵਲੰਟੀਅਰਾਂ ਦਾ ਵਤੀਰਾ ਵੀ ਸਲਾਹੁਣਯੋਗ ਰਿਹਾ।ਭੱਖਦੀ ਗਰਮੀ ਦੇ ਬਾਵਜ਼ੂਦ ਇਹ ਅਮਲਾ ਬੜੇ ਠਰੰਮੇ ਨਾਲ ਸੇਵਾਵਾਂ ਦਿੰਦਾ ਰਿਹਾ।ਜਿਸ ਦੀ ਤਾਰੀਫ ਸੀਨੀਅਰ ਸਿੀਟਜਨਾਂ ਅਤੇ ਪੱਤਰਕਾਰਾਂ ਨੇ ਵੀ ਕੀਤੀ।ਪੀਣ ਲਈ ਸ਼ਰਬਤ, ਵੀਲ ਚੇਅਰ, ਛਾਂ ਅਤੇ ਪੱਖੇ ਦੀ ਹਵਾ ਨਾਲ ਵੋਟਾਂ ਪਾਉਣ ਵਾਲਿਆਂ ਦੇ ਨਾਲ ਨਾਲ ਕਵਰੇਜ ਕਰਦੇ ਪੱਤਰਕਾਰ ਵੀ ਬਿਨਾਂ ਕਿਸੇ ਤਕਲੀਫ ਤੋਂ ਆਪਣਾ ਕੰਮ ਪੂਰਾ ਕਰ ਸਕੇ।ਅਟਾਰੀ ਤੋਂ ਬਜ਼ੁਰਗ ਵੋਟਰ ਮਨਜੀਤ ਕੌਰ ਅਤੇ ੱ ਸੁਰਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਨਾਂ ਨੇ ਆਪਣੀ ਸਰੀਰਿਕ ਅਸਮੱਰਥਾ ਤੋਂ ਬੀ.ਐਲ.ਓ ਨੂੰ ਜਾਣੂ ਕਰਵਾਇਆ ਤਾਂ ਉਨਾਂ ਗੱਡੀ ਭੇਜ ਕੇ ਵੋਟਾਂ ਭੁਗਤਾਈਆਂ।

 

Check Also

ਨਿਗਮ ਕਮਿਸ਼ਨਰ ਵਲੋਂ ਸ਼ਹਿਰ ਦੀਆਂ ਸੜਕਾਂ ਦੀ ਸਫਾਈ ਵਿਵਸਥਾ ਲਈ ਅਚਨਚੇਤ ਚੈਕਿੰਗ

ਅੰਮ੍ਰਿਤਸਰ, 24 ਮਈ (ਜਗਦੀਪ ਸਿੰਘ) – ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਸ਼ਹਿਰ ਦਾ ਦੌਰਾ ਕੀਤਾ …