
ਅੰਮ੍ਰਿਤਸਰ, 5 ਜਨਵਰੀ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਵਿਕਾਸ ਮੰਚ ਵਲੋਂ ਸ. ਗੁਰਦਿਆਲ ਸਿੰਘ ਰੰਧਾਵਾ ਦੇ ਅਕਾਲ ਚਲਾਣਾ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਪ੍ਰਗਟਾਵਾ ਕੀਤਾ ਗਿਆ ਹੈ।ਮੰਚ ਦੇ ਪੈਟਰਨ ਡਾ: ਚਰਨਜੀਤ ਸਿੰਘ ਗੁਮਟਾਲਾ, ਪ੍ਰਧਾਨ ਕੁਲਵੰਤ ਸਿੰਘ ਅਣਖੀ ਅਤੇ ਜਨਰਲ ਸਕੱਤਰ ਇੰਜ. ਦਲਜੀਤ ਸਿੰਘ ਕੋਹਲੀ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਉਹ 1940 ਈ.ਵਿਚ ਪੰਜਾਬ ਪੁਲੀਸ ਵਿਚ ਬਤੌਰ ਸਿਪਾਹੀ ਭਰਤੀ ਹੋਏ ਤੇ 1979 ਵਿਚ ਬਤੌਰ ਇੰਸਪੈਕਟਰ ਸੇਵਾ ਮੁਕਤ ਹੋਏ। ਉਹ 93 ਸਾਲ ਦੀ ਉਮਰ ਭੋਗ ਕੇ ਪਿਛਲੇ ਮਹੀਨੇ 28 ਦਸੰਬਰ 2014 ਨੂੰ ਅਕਾਲ ਚਲਾਣਾ ਕਰ ਗਏ।ਉਨ੍ਹਾਂ ਨੂੰ ਪੁਲਿਸ ਵਿਚ ਸ. ਗੁਰਦਿਆਲ ਸਿੰਘ ਡੰਡਾ ਦੇ ਨਾਂ ਨਾਲ ਜਾਣਿਆ ਜਾਂਦਾ ਸੀ । ਉਨ੍ਹਾਂ ਨੇ ਸਾਰੀ ਉਮਰ ਸ਼ਰਾਬ ਨੂੰ ਮੂੰਹ ਨਹੀਂ ਲਾਇਆ।ਉਨ੍ਹਾਂ ਦਾ ਸਾਰਾ ਪ੍ਰਵਾਰ ਉਨ੍ਹਾਂ ਵਾਂਗ ਸ਼ਰਾਬ ਦਾ ਸੇਵਨ ਨਹੀਂ ਕਰਦਾ। ਉਹ ਇਕ ਇਮਾਨਦਾਰ ਅਧਿਕਾਰੀ ਵਜੋਂ ਜਾਣੇ ਜਾਂਦੇ ਸਨ।ਸੇਵਾ ਮੁਕਤੀ ਪਿੱਛੋਂ ਉਹ ਕਈ ਸਾਲ ਪੁਲਿਸ ਪੈਂਨਸ਼ਨਰ ਐਸੋਸੀਏਸ਼ਨ ਦੇ ਜਨਰਲ ਸਕੱਤਰ, ਅੰਮ੍ਰਿਤਸਰ ਵਿਕਾਸ ਮੰਚ ਦੇ ਮੈਂਬਰ ਤੇ ਕਾਰਜਕਾਰੀ ਮੈਂਬਰ ਅਤੇ ਰਣਜੀਤ ਐਵੇਨਿਊ ਹਾਊਸਿੰਗ ਬੋਰਡ ਕਲੋਨੀ ਸੈਕਟਰ-3 ਦੇ ਬਾਨੀ ਪ੍ਰਧਾਨ ਰਹੇ।ਉਨ੍ਹਾਂ ਦੇ ਬਚੇ ਬਹੁਤ ਪੜ੍ਹੇ ਲਿਖੇ ਹੋਏ ਤੇ ਸਮਾਜ ਵਿਚ ਚੰਗਾ ਨਾਮਣਾ ਖਟ ਰਹੇ ਹਨ।ਵਡਾ ਲੜਕਾ ਪ੍ਰੋਫ਼ੈਸਰ ਡੀ ਐਸ ਰੰਧਾਵਾ ਤੇ ਉਸ ਤੋਂ ਛੋਟਾ ਬਲਬੀਰ ਸਿੰਘ ਰੰਧਾਵਾ ਸੇਵਾ ਮੁਕਤ ਲੈਕਚਰਾਰ ਹਨ ਤੇ ਸਭ ਤੋਂ ਛੋਟਾ ਡਾ. ਕੁਲਦੀਪ ਸਿੰਘ ਰੰਧਾਵਾ ਬੀ ਏ ਐਮ ਐਸ ਹੈ।ਉਨ੍ਹਾਂ ਦੀ ਅੰਤਿਮ ਅਰਦਾਸ ਤੇ ਕੀਰਤਨ ਰਣਜੀਤ ਐਵੇਨਿਊ ਗੁਰਦੁਆਰਾ ਪਾਤਸ਼ਾਹੀ ਛੇਵੀਂ ਵਿਚ 6 ਜਨਵਰੀ ਦੁਪਹਿਰ 1.00 ਤੋਂ 2.00 ਵਜੇ ਹੋਵੇਗੀ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media