ਫਾਜ਼ਿਲਕਾ, 3 ਜਨਵਰੀ (ਵਿਨੀਤ ਅਰੋੜਾ) – ਨਜ਼ਦੀਕੀ ਪਿੰਡ ਚੱਕ ਬਜੀਦਾ (ਟਾਹਲੀਵਾਲਾ) ਚ ਵਿਆਹ-ਸ਼ਾਦੀਆਂ ਆਦਿ ਲਈ ਉਸਾਰੇ ਜਾ ਰਹੇ ਕਮਿਊਨਿਟੀ ਹਾਲ ਦਾ ਕੰਮ ਅਧੂਰਾ ਪਿਆ ਹੋਣ ਕਾਰਨ ਉਹ ਕਿਸੇ ਕੰਮ ਦਾ ਨਹੀਂ ਰਿਹਾ ਜਿਸ ਕਾਰਨ ਪਿੰਡ ਵਾਸੀਆਂ ਨੇ ਕਮਿਊਨਿਟੀ ਹਾਲ ਨੂੰ ਜਲਦ ਤੋਂ ਜਲਦ ਉਸਾਰਨ ਦੀ ਮੰਗ ਕੀਤੀ ਹੈ।
ਜਾਣਕਾਰੀ ਦਿੰਦਿਆਂ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਵਿੱਚ ਵਿਆਹ-ਸ਼ਾਦੀਆਂ ਆਦਿ ਪ੍ਰੋਗਰਾਮਾਂ ਵਿੱਚ ਵਰਤਣ ਲਈ ਕਮਿਊਨਿਟੀ ਹਾਲ ਉਸਾਰਿਆ ਗਿਆ ਸੀ ਪਰ ਉਹ ਅਜੇ ਤਾਈਂ ਅਧੂਰਾ ਹੀ ਖੜ੍ਹਾ ਹੈ ਜਿਸ ਕਾਰਨ ਲੱਖਾਂ ਰੁਪਏ ਖ਼ਰਚਣ ਦੇ ਬਾਵਜੂਦ ਵੀ ਉਹ ਉਨ੍ਹਾਂ ਦੇ ਕਿਸੇ ਕੰਮ ਨਹੀਂ ਆ ਰਿਹਾ।ਉਨ੍ਹਾਂ ਦੱਸਿਆ ਕਿ ਇਸੇ ਸਥਾਨ ‘ਤੇ ਹੀ ਛੋਟੇ ਬੱਚਿਆਂ ਦਾ ਆਂਗਨਵਾੜੀ ਸੈਂਟਰ ਚੱਲ ਰਿਹਾ ਹੈ।ਜਿਸ ਦਾ ਵੀ ਬੁਰਾ ਹਾਲ ਹੈ। ਉਨ੍ਹਾਂ ਦੱਸਿਆ ਕਿ ਇਸ ਆਂਗਨਵਾੜੀ ਸੈਂਟਰ ਤੇ ਕਮਿਊਨਿਟੀ ਹਾਲ ਦਾ ਇੱਕੋ ਮੇਨ ਗੇਟ ਪੂਰੀ ਤਰ੍ਹਾਂ ਟੁੱਟ ਚੁੱਕਾ ਹੈ ਤੇ ਗੇਟ ਦਾ ਇਕ ਪਾਸਾ ਪੁਲੀ ਵਜੋਂ ਖਾਲ ‘ਤੇ ਰੱਖ ਕੇ ਵਰਤਿਆ ਜਾ ਰਿਹਾ ਹੈ ਤਾਂ ਜੋ ਬੱਚੇ ਉਥੋਂ ਲੰਘ ਸਕਣ।ਪਰ ਉਸ ਮੇਨ ਗੇਟ ਤੇ ਬਣੇ ਖਾਲ ਉਪਰੋ ਆਂਗਨਵਾੜੀ ਸਕੂਲ ਜਾਣ ਲਈ ਬੱਚੇ ਕਈ ਵਾਰ ਡਿਗ ਚੁੱਕੇ ਹਨ।ਪਿੰਡ ਵਾਸੀਆਂ ਨੇ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਪਿੰਡ ਦੇ ਇਸ ਅਧੂਰੇ ਪਏ ਕਮਿਊਨਿਟੀ ਹਾਲ ਨੂੰ ਪੂਰਾ ਕੀਤਾ ਜਾਵੇ ਤਾਂ ਜੋ ਉਹ ਉਨ੍ਹਾਂ ਦੇ ਕੰਮ ਆ ਸਕੇ।
Check Also
ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ‘ਤੇ 10ਵੀਂ ਜਨਰਲ ਬਾਡੀ ਮੀਟਿੰਗ ਦਾ ਆਯੋਜਨ
ਸੰਗਰੂਰ, 4 ਜੁਲਾਈ (ਜਗਸੀਰ ਲੌਂਗੋਵਾਲ) – ਲਾਇਨ ਕਲੱਬ ਸੰਗਰੂਰ ਗਰੇਟਰ ਵਲੋਂ ਸਲਾਨਾ ਸਮਾਗਮ ਅਤੇ 10ਵੀਂ …