ਸੰਗਰੂਰ, 9 ਜੂਨ (ਜਗਸੀਰ ਲੌਂਗੋਵਾਲ) – ਸੰਗਰੂਰ ਪੀ.ਐਸ.ਈ.ਬੀ ਇੰਪਲਾਈਜ਼ਜ ਫੈਡਰੇਸ਼ਨ ਏਟਕ ਪੰਜਾਬ ਸਰਕਲ ਸੰਗਰੂਰ ਦੇ ਪ੍ਰਧਾਨ ਜੀਵਨ ਸਿੰਘ ਸੇਵਾਮੁਕਤ
ਹੋ ਗਏ ਹਨ।ਉਨਾਂ ਦਾ ਸਨਮਾਨ ਸਮਾਰੋਹ ਅੱਜ ਪਰਲ ਪੈਲਸ ਸੰਗਰੂਰ ਵਿਖੇ ਕੀਤਾ ਗਿਆ।ਇਸ ਸਮਾਗਮ ਵਿੱਚ ਇੰਪਲਾਈਜ ਫੈਡਰੇਸ਼ਨ ਏਟਕ ਦੇ ਸੂਬਾ ਪ੍ਰਧਾਨ ਗੁਰਪ੍ਰੀਤ ਸਿੰਘ ਅਤੇ ਸੂਬਾ ਸਕੱਤਰ ਸੁਰਿੰਦਰਪਾਲ ਸਿੰਘ ਲਾਹੌਰੀਆ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ ਅਤੇ ਸਾਥੀ ਜੀਵਨ ਸਿੰਘ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਉਨਾਂ ਜੀਵਨ ਸਿੰਘ ਵਲੋਂ ਜਥੇਬੰਦੀ ਵਿੱਚ ਅਗਾਂਹਵਧੂ ਰੋਲ ਦੀ ਪ੍ਰਸ਼ੰਸਾ ਕੀਤੀ।ਸਟੇਟ ਦੇ ਸਕੱਤਰ ਗੁਰਧਿਆਨ ਸਿੰਘ, ਸੁਖਦੇਵ ਰਾਮ ਸ਼ਰਮਾ, ਜਗਦੇਵ ਬਾਹੀਆ, ਸੁਖਦੇਵ ਸਿੰਘ ਬਾਬਾ, ਮੇਲਾ ਸਿੰਘ ਫਿਰੋਜ਼ਪੁਰ, ਕ੍ਰਿਸ਼ਨ ਕਾਂਤ ਸੀਨੀਅਰ ਮੀਤ ਪ੍ਰਧਾਨ ਸੰਗਰੂਰ ਵਲੋਂ ਸਾਥੀ ਜੀਵਨ ਸਿੰਘ ਦੇ ਕੀਤੇ ਕਾਰਜ਼ਾਂ ਦੀ ਪ੍ਰਸੰਸਾ ਅਤੇ ਲੰਬੀ ਉਮਰ ਤੇ ਚੰਗੀ ਸਿਹਤ ਦੀ ਕਾਮਨਾ ਕੀਤੀ ਗਈ।ਸਟੇਟ ਕਮੇਟੀ, ਸਰਕਲਾਂ, ਵਖੋ-ਵੱਖ ਡਵੀਜ਼ਨ ਅਤੇ ਸਬ /ਡਵੀਜ਼ਨ ਨੇ ਸਾਥੀ ਜੀਵਨ ਸਿੰਘ ਦਾ ਸਨਮਾਨ ਕੀਤਾ ਅਤੇ ਆਏ ਮਹਿਮਾਨਾਂ ਲਈ ਸ਼ਾਨਦਾਰ ਪਾਰਟੀ ਕੀਤੀ ਗਈ।ਸਟੇਜ ਦੀ ਕਾਰਵਾਈ ਸਾਥੀ ਜਸਮੇਲ ਸਿੰਘ ਜੱਸੀ ਵਲੋਂ ਚਲਾਈ ਗਈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਮਰੀਕ ਸਿੰਘ ਉਗਰਾਹਾਂ, ਸੁਰਿੰਦਰ ਮੋਹਨ, ਜਗਸੀਰ ਸਿੰਘ, ਕਰਨੈਲ ਸਿੰਘ ਨਾਗਰੀ, ਜਗਤਾਰ ਸਿੰਘ, ਕਮਲਜੀਤ ਸਿੰਘ ਬਰਨਾਲਾ ਅਤੇ ਗੁਰਪ੍ਰੀਤ ਸਿੰਘ ਉਪਲੀ ਵੀ ਮੌਜ਼ੂਦ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media