ਸੰਗਰੂਰ, 9 ਜੂਨ (ਜਗਸੀਰ ਲੌਂਗੋਵਾਲ) – ਲਹਿਰਾਗਾਗਾ ਦੇ ਨਜ਼ਦੀਕੀ ਪਿੰਡ ਰੱਤਾਖੇੜਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਭਿਆਚਾਰਕ ਮੇਲੇ ਅਤੇ ਭੰਡਾਰੇ ਦਾ ਅਯੋਜਨ ਕੀਤਾ ਗਿਆ।ਗਾਇਕ ਜੱਸ ਡਸਕਾ, ਜਗਦੀਸ਼ ਦੀਸ਼ਾ ਡਸਕਾ, ਕਿਰਨਪਾਲ ਗਾਗਾ, ਮਿੱਕਾ ਮਸਤ, ਵਿਸ਼ਵਜੀਤ ਗਾਗਾ, ਜੋਗਾ ਡਸਕਾ, ਕੁਲਦੀਪ ਚੋਬਰ, ਅੰਗਰੇਜ ਮੱਲ੍ਹੀ, ਗੁਰਮੀਤ ਲਹਿਰਾ ਅਤੇ ਹੋਰ ਵੀ ਬਹੁਤ ਸਾਰੇ ਕਲਾਕਾਰਾਂ ਨੇ ਮੇਲੇ ਵਿੱਚ ਪੀਰਾਂ ਦੇ ਭਜਨ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ।ਲੋਕ ਕਲਾ ਮੰਚ ਵੈਲਫੇਅਰ ਕਮੇਟੀ ਦੇ ਪ੍ਰਧਾਨ ਅਸ਼ੋਕ ਮਸਤੀ ਅਤੇ ਗੀਤਕਾਰ ਜੋਗਾ ਮੱਲ੍ਹੀ ਰੱਤਾਖੇੜਾ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮੇਲਾ ਪ੍ਰਬੰਧਕ ਗਾਇਕ ਅੰਗਰੇਜ਼ ਮੱਲ੍ਹੀ ਨੇ ਦੱਸਿਆ ਕਿ ਪੀਰ ਬਾਬਾ ਗੌਸ ਬਲੀ ਜੀ ਦੇ ਦਰਬਾਰ ‘ਤੇ ਸੰਗਤਾਂ ਲਈ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਸੀ।
Check Also
ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ
ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …