
ਅੰਮ੍ਰਿਤਸਰ, 4 ਜਨਵਰੀ (ਕੁਲਦੀਪ ਸਿੰਘ ਨੋਬਲ)- ਡੈਮੋਕਰੈਟਿਕ ਪਾਰਟੀ ਆਫ ਇੰਡੀਆ ਯੂਨਿਟ ਪੰਜਾਬ ਵਲੋਂ ਪਹਿਲਾ ਭੀਮਾ ਕੋਰੇਗਾਂਵ ਵਿਜਯ ਦਿਵਸ ਮੇਲੇ ਮੌਕੇ ਅੰਮ੍ਰਿਤਸਰ ਤੋਂ ਅਹੂਦੇਦਾਰਾਂ ਦਾ ਜੱਥਾ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਪਰਮਜੀਤ ਸਿੰਘ ਦਾਲਮ ਦੀ ਅਗਵਾਈ ਵਿੱਚ ਜਲੰਧਰ ਰਵਾਨਾ ਕੀਤਾ ਗਿਆ।ਇਸ ਮੌਕੇ ਪਰਮਜੀਤ ਸਿੰਘ ਦਾਲਮ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਅੱਜ ਡੈਮੋਕਰੈਟਿਕ ਪਾਰਟੀ ਪੰਜਾਬ ਵਲੋਂ ਵੱਡੇ ਪੱਧਰ ਤੇ ਜਲੰਧਰ ਵਿਖੇ ਪਹਿਲਾਂ ਭੀਮਾ ਕੋਰੇਗਾਂਹ ਵਿਜਯ ਦਿਵਸ ਮੋਕੇ ਵਿਸ਼ਾਲ ਮੇਲਾ ਬੜੀ ਧੂਮਧਾਮ ਨਾਲ ਕਰਵਾਇਆ ਜਾ ਰਿਹਾ ਹੈ।ਜਿਸ ਵਿੱਚ ਮੁੱਖ ਮਹਿਮਾਨ ਪ੍ਰਸ਼ੋਤਮ ਲਾਲ ਚੱਡਾ ਵਿਸ਼ੇਸ਼ ਤੋਰ ਤੇ ਹਾਜਰ ਹੋਣਗੇ।ਉਨ੍ਹਾਂ ਕਿਹਾ ਕਿ ਪੂਰੇ ਪੰਜਾਬ ਤੋਂ ਡੈਮੋਕਰੈਟਿਕ ਪਾਰਟੀ ਆਫ ਇੰਡੀਆ ਦੇ ਅਹੂਦੇਦਾਰ ਭਾਰੀ ਇੱਕਠ ਵਿੱਚ ਹਾਜਰ ਹੋਣਗੇ।ਉਨ੍ਹਾਂ ਕਿਹਾ ਕਿ ਡੈਮੋਕਰੈਟਿਕ ਪਾਰਟੀ ਦਾ ਇਕੋ ਹੀ ਨਾਰਾਂ ਹੈ ਦੇਸ਼ ਵਿੱਚੋਂ ਭ੍ਰਿਸ਼ਟਾਚਾਰ ਨੂੰ ਖਤਮ ਕਰਨਾ ਅਤੇ ਨਸ਼ੇ ਨੂੰ ਜੱੜ ਤੋਂ ਪੁੱਟਣਾ ਹੈ।ਉਨ੍ਹਾਂ ਕਿਹਾ ਕਿ ਪਾਰਟੀ ਦੇ ਅਹੂਦੇਦਾਰ ਲੋਕਾਂ ਨੂੰ ਕਿਸੇ ਵੀ ਤਰਾਂ ਦੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।ਇਸ ਮੌਕੇ ਨਿਰਮਲ ਸਿੰਘ ਬਾਕਸਰ ਮੀਤ ਪ੍ਰਧਾਨ ਪੰਜਾਬ, ਕੁਲਦੀਪ ਸਿੰਘ ਮੀਡੀਆ ਇੰਚਾਰਜ, ਲਖਵਿੰਦਰ ਸਿੰਘ ਸ਼ੇਰਗਿਲ ਜਿਲ੍ਹਾਂ ਪ੍ਰਧਾਨ, ਬਲਦੇਵ ਸਿੰਘ ਅਠਵਾਲ, ਧੀਰ ਸਿੰਘ, ਸਾਹਿਬ ਸਿੰਘ, ਪ੍ਰਗਟ ਸਿੰਘ ਪੰਡੋਰੀ, ਬਾਜ ਸਿੰਘ, ਵਿਕਰਮ, ਵੀਜੇ ਚੀਦਾ, ਸੁਰਿੰਦਰ ਬਿਲੂ, ਸੁਖਦੇਵ ਵੇਰਕਾ, ਪ੍ਰਤਾਪ ਸਿੰਘ, ਰਜਿੰਦਰ ਕੋਰ, ਬਲਵਿੰਦਰ ਸਿੰਘ ਪੰਡੋਰੀ, ਬਲਜਿੰਦਰ ਸਿੰਘ ਸੋਨੂੰ ਆਦਿ ਹਾਜਰ ਸਨ।
Check Also
ਬੈਂਕ ਆਫ਼ ਇੰਡੀਆ ਨੇ ਸੰਗਤਾਂ ਦੀ ਸਹੂਲਤ ਲਈ ਸ੍ਰੀ ਦਰਬਾਰ ਸਾਹਿਬ 12 ਵਾਟਰ ਕੂਲਰ ਕੀਤੇ ਭੇਟ
ਅੰਮ੍ਰਿਤਸਰ, 5 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸੰਗਤਾਂ ਦੀ ਸਹੂਲਤ ਲਈ …
Punjab Post Daily Online Newspaper & Print Media