ਅੰਮ੍ਰਿਤਸਰ, 4 ਜਨਵਰੀ (ਕੁਲਦੀਪ ਸਿੰਘ ਨੋਬਲ)- ਸਥਾਨਕ ਚੋਂਕ ਫਰੀਦ ਵਿਖੇ ਸ਼ਿਵ ਸੈਨਾ ਹਿੰਦੋਸਤਾਨ ਯੂਥ ਵਿੰਗ ਦੀ ਅਹਿਮ ਬੈਠਕ ਜਿਲਾ ਪ੍ਰਧਾਨ ਰਾਹੁਲ ਖੋਸਲਾ ਦੀ ਅਗਵਾਈ ਵਿੱਚ ਕੀਤੀ ਗਈ।ਰਾਹੁਲ ਖੋਸਲਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਾਡੇ ਦੇਸ਼ ਦੇ ਨੋਜਵਾਨ ਜੋ ਕਿ ਨਸ਼ੇ ਦੀ ਦਲਦਲ ਵਿੱਚ ਫੱਸਦੇ ਜਾ ਰਹੇ ਹਨ, ਜਿਸ ਕਾਰਨ ਸਾਡੇ ਦੇਸ਼ ਦਾ ਭੱਵਿਖ ਖਤਰੇ ਵਿੱਚ ਹੈ।ਉਨਾਂ ਕਿਹਾ ਕਿ ਨੋਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਅਤੇ ਨਸ਼ੇ ਨੂੰ ਜੜ ਤੋਂ ਖਤਮ ਕਰਨ ਲਈ ਸ਼ਿਵ ਸੈਨਾ ਹਿੰਦੋਸਤਾਨ ਯੂਥ ਵਿੰਗ ਵਲੋਂ ਉਪਰਾਲੇ ਕੀਤੇ ਜਾਣਗੇ।ਉਨ੍ਹਾਂ ਕਿਹਾ ਪਾਰਟੀ ਨੂੰ ਮਜਬੂਤ ਕਰਨ ਲਈ ਕ੍ਰਿਸ਼ਨ ਸਹਿਗਲ ਨੂੰ ਅਜਨਾਲਾ ਹਲਕੇ ਦਾ ਪ੍ਰਧਾਨ, ਪਾਰਸ ਨੂੰ ਵਾਰਡ ਨੰ. 49 ਦਾ ਪ੍ਰਧਾਨ ਅਤੇ ਰਾਜ ਕੁਮਾਰ ਨੂੰ ਸ਼ਹਿਰੀ ਸੈਕਟਰੀ ਨਿਯੁੱਕਤ ਕੀਤਾ ਗਿਆਹੈ ਅਤੇ ਜਲਦੀ ਹੀ 65 ਵਾਰਡਾਂ ਦੇ ਪ੍ਰਧਾਨਾਂ ਦੀਆਂ ਨਿਯੁੱਕਤੀਆਂ ਕਰਕੇ ਨਸ਼ਿਆਂ ਦੇ ਖਿਲਾਫ ਮੋਟਰਸਾਈਕਲ ਰੈਲੀ ਕੱਢ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ।ਇਸ ਮੌਕੇ ਗੋਰਵ ਮੈਨੀ, ਸੋਰਵ ਦੀਵਾਨ, ਵਰੂਣ ਦੀਵਾਨ, ਮਨਮੋਹਨ ਅਟਵਾਲ, ਜੀਨੂ, ਰਾਜ ਕੁਮਾਰ, ਹੀਰਾ, ਸਤੀਸ਼ ਅਰੋੜਾ, ਸਾਹੀਲ ਅਰੋੜਾ, ਪ੍ਰਿੰਸ, ਆਸ਼ੂ ਮੈਨੀ, ਅੰਕਿਤ, ਸਾਰਜਨ ਮੰਡਲ ਆਦਿ ਹਾਜਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …