ਸੰਗਰੂਰ, 18 ਜੁਲਾਈ (ਜਗਸੀਰ ਲੌਂਗੋਵਾਲ) – ਅਕਾਲ ਅਕੈਡਮੀ ਕੌੜੀਵਾੜਾ ਵਿਖੇ ਲੜਕੀਆਂ ਦਾ ਅੰਤਰ-ਜ਼ੋਨ ਫੁੱਟਬਾਲ ਟੂਰਨਾਮੈਂਟ ਕਰਵਾਇਆ ਗਿਆ।ਜਿਸ ਵਿੱਚ
ਅਕਾਲ ਅਕੈਡਮੀ ਜਗਾ ਰਾਮ ਤੀਰਥ, ਅਕਾਲ ਅਕੈਡਮੀ ਮੂਨਕ, ਅਕਾਲ ਅਕੈਡਮੀ ਦੌਲਾ, ਅਕਾਲ ਅਕੈਡਮੀ ਏਲਨਾਬਾਦ, ਅਕਾਲ ਅਕੈਡਮੀ ਸਾਲਮ ਖੇੜਾ, ਅਕਾਲ ਅਕੈਡਮੀ ਪਦਮਪੁਰ ਅਤੇ ਅਕਾਲ ਅਕੈਡਮੀ ਕੌੜੀਵਾੜਾ ਆਦਿ ਅਕੈਡਮੀਆਂ ਦੇ ਬੱਚਿਆਂ ਨੇ ਭਾਗ ਲਿਆ।ਲੜਕੀਆਂ ਦੇ ਇਨ੍ਹਾਂ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਅਕਾਲ ਅਕੈਡਮੀ ਕੌੜੀਵਾੜਾ, ਦੂਜਾ ਸਥਾਨ ਅਕਾਲ ਅਕੈਡਮੀ ਜਗਾ ਰਾਮ ਤੀਰਥ ਅਤੇ ਤੀਜਾ ਸਥਾਨ ਅਕਾਲ ਅਕੈਡਮੀ ਪਦਮਪੁਰ ਨੇ ਹਾਸਲ ਕੀਤਾ।ਅਕਾਲ ਅਕੈਡਮੀ ਕੌੜੀਵਾੜਾ ਦੀ ਪ੍ਰਿੰਸੀਪਲ ਬਲਜੀਤ ਕੌਰ ਭੁੱਲਰ ਨੇ ਜੇਤੂ ਟੀਮਾਂ ਨੂੰ ਮੈਡਲ ਅਤੇ ਟਰਾਫੀਆਂ ਦੇ ਕੇ ਸਨਮਾਨਿਤ ਕੀਤਾ।ਇਸ ਮੌਕੇ ਰਤੀਆ ਜ਼ੋਨ ਦੇ ਸੇਵਾਦਾਰ ਸੁਖਦੇਵ ਸਿੰਘ, ਨੀਸੂ ਦੇਵੀ (ਪੀ.ਟੀ.ਆਈ), ਕਰਨੈਲ ਸਿੰਘ, ਗੁਰਪ੍ਰੀਤ ਕੌਰ, ਵਿਵੇਕ ਅਤੇ ਬੱਚੇ ਹਾਜ਼ਰ ਸਨ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media